ਪੰਜਾਬ ਦੇ ਕਈ ਇਲਾਕਿਆਂ 'ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਝਟਕੇ ਪਾਕਿਸਤਾਨ ਤੋਂ ਦਿੱਲੀ ਤੱਕ ਮਹਿਸੂਸ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ, ਜਲਾਲਾਬਾਦ, ਲੁਧਿਆਣਾ, ਫਾਜ਼ਿਲਕਾ, ਚੰਡੀਗੜ੍ਹ ਸਮੇਤ ਕਈ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਕਾਰਨ ਲੋਕ ਆਪਣੀਆਂ ਇਮਾਰਤਾਂ ਤੋਂ ਬਾਹਰ ਆ ਗਏ।
ਰਿਕਟਰ ਸਕੇਲ 'ਤੇ 5.8 ਦੀ ਰਹੀ ਤੀਬਰਤਾ
ਭੂਚਾਲ ਦਾ ਕੇਂਦਰ ਪਾਕਿਸਤਾਨ ਦਾ ਲਾਹੌਰ ਸੀ, ਜਿਸ ਕਾਰਨ ਭਾਰਤ ਦੀ ਸਰਹੱਦ ਨਾਲ ਲੱਗਦੇ ਪੰਜਾਬ ਵਿੱਚ ਵੀ ਝਟਕੇ ਲੱਗੇ। ਦਿੱਲੀ-ਐੱਨਸੀਆਰ 'ਚ ਬੁੱਧਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.8 ਦਰਜ ਕੀਤੀ ਗਈ।
ਇਨ੍ਹਾਂ ਰਾਜਾਂ ਵਿੱਚ ਵੀ ਮਹਿਸੂਸ ਕੀਤੇ ਗਏ ਝਟਕੇ
ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਝਟਕਿਆਂ ਨਾਲ ਅਫਗਾਨਿਸਤਾਨ ਵੀ ਹਿੱਲ ਗਿਆ। ਦੱਸ ਦੇਈਏ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਦੂਜੀ ਵਾਰ ਦਿੱਲੀ ਅਤੇ ਐਨਸੀਆਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਭੂਚਾਲ ਕਿਉਂ ਆਉਂਦੇ ਹਨ?
ਧਰਤੀ ਦੇ ਅੰਦਰ ਸੱਤ ਟੈਕਟੋਨਿਕ ਪਲੇਟਾਂ ਹਨ, ਇਹ ਪਲੇਟਾਂ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਜਦੋਂ ਇਹ ਪਲੇਟਾਂ ਇੱਕ ਦੂਜੇ ਨਾਲ ਟਕਰਾ ਜਾਂਦੀਆਂ ਹਨ ਜਾਂ ਰਗੜਦੀਆਂ ਹਨ। ਜਦੋਂ ਉਹ ਇੱਕ ਦੂਜੇ ਉੱਤੇ ਚੜ੍ਹ ਜਾਂਦੀਆਂ ਹਨ ਜਾਂ ਉਨ੍ਹਾਂ ਤੋਂ ਦੂਰ ਹੁੰਦੀਆਂ ਹਨ ਤਾਂ ਜ਼ਮੀਨ ਹਿੱਲਣ ਲੱਗਦੀ ਹੈ। ਇਸ ਨੂੰ ਭੂਚਾਲ ਕਿਹਾ ਜਾਂਦਾ ਹੈ। ਭੂਚਾਲ ਨੂੰ ਮਾਪਣ ਲਈ ਰਿਕਟਰ ਸਕੇਲ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਰਿਕਟਰ ਮੈਗਨੀਟਿਊਡ ਸਕੇਲ ਕਿਹਾ ਜਾਂਦਾ ਹੈ।