ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਮਿਡ-ਡੇ-ਮੀਲ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਕਿ ਕਈ ਸਕੂਲਾਂ 'ਚ ਮਿਡ-ਡੇ-ਮੀਲ ਮੀਨੂੰ ਅਨੁਸਾਰ ਨਹੀਂ ਪਰੋਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਜਾਅਲੀ ਹਾਜ਼ਰੀ ਵੀ ਦਿਖਾਈ ਜਾ ਰਹੀ ਹੈ। ਇਸ ਸਬੰਧੀ ਸਕੂਲਾਂ ਨੂੰ ਮਿਡ-ਡੇ-ਮੀਲ ਦਾ ਮੀਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮਿਡ-ਡੇ-ਮੀਲ ਦਾ ਮੀਨੂੰ ਇਸ ਪ੍ਰਕਾਰ ਹੈ-
ਸੋਮਵਾਰ: ਦਾਲ-ਰੋਟੀ ਅਤੇ ਮੌਸਮੀ ਸਬਜ਼ੀਆਂ
ਮੰਗਲਵਾਰ: ਰਾਜਮਾਹ- ਚੌਲ
ਬੁੱਧਵਾਰ: ਕਾਲੇ ਛੋਲੇ/ਰੋਟੀ ਛੋਲੇ/ਪੁਰੀ
ਵੀਰਵਾਰ: ਪਕੌੜਿਆਂ ਵਾਲੀ ਕੜ੍ਹੀ - ਚਾਵਲ ਅਤੇ ਮੌਸਮੀ ਫਲ
ਸ਼ੁੱਕਰਵਾਰ: ਮੌਸਮੀ ਸਬਜ਼ੀਆਂ ਤੇ ਰੋਟੀ
ਸ਼ਨੀਵਾਰ: ਮਾਂਹ-ਚਨੇ ਦੀ ਦਾਲ ਤੇ ਚੌਲ
ਬੱਚਿਆਂ ਨੂੰ ਦਿੱਤੀ ਜਾਵੇਗੀ ਖੀਰ ਵੀ
ਇਸ ਦੇ ਨਾਲ ਹੀ ਬੱਚਿਆਂ ਨੂੰ ਹਫ਼ਤੇ 'ਚ ਇੱਕ ਵਾਰ ਖੀਰ ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਕੂਲਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਵਿਦਿਆਰਥੀਆਂ ਨੂੰ ਇੱਕ ਹਫ਼ਤੇ 'ਚ ਇੱਕ ਹੀ ਦਾਲ ਵਾਰ-ਵਾਰ ਨਾ ਦੇਣ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਨੂੰ ਖਾਣਾ ਗਰਮ ਹੀ ਪਰੋਸਿਆ ਜਾਵੇ। ਖਾਣੇ 'ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ।