YouTuber Elvish Yadav ਦੀਆਂ ਮੁਸ਼ਕਲਾਂ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ ਹਨ। ਇੱਕ ਵਾਰ ਫਿਰ ਤੋਂ ਇਹ ਨਾਮ ਵਿਵਾਦਾਂ ਵਿੱਚ ਆ ਗਿਆ ਹੈ। ਸੱਪ ਦਾ ਜ਼ਹਿਰ ਵੇਚਣ ਦੇ ਸਕੈਂਡਲ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ 500 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਐਲਵਿਸ਼ ਯਾਦਵ ਨੂੰ ਸੰਮਨ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਕਾਮੇਡੀਅਨ ਭਾਰਤੀ ਸਿੰਘ ਤੇ 3 ਹੋਰਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ।
ਇਨ੍ਹਾਂ ਮਸ਼ਹੂਰ YouTubers ਦੇ ਨਾਂ ਵੀ ਸ਼ਾਮਲ
ਸ਼ਿਕਾਇਤ ਮਿਲਣ ਤੋਂ ਬਾਅਦ ਦਿੱਲੀ ਪੁਲਸ ਨੇ ਮੁੱਖ ਦੋਸ਼ੀ ਸ਼ਿਵਰਾਮ ਨੂੰ ਚੇਨਈ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਯੂਟਿਊਬਰ ਸੌਰਭ ਜੋਸ਼ੀ, ਅਭਿਸ਼ੇਕ ਮਲਹਾਨ, ਪੂਰਵ ਝਾਅ, ਐਲਵੀਸ਼ ਯਾਦਵ, ਭਾਰਤੀ ਸਿੰਘ, ਹਰਸ਼ ਲਿੰਬਾਚੀਆ, ਲਕਸ਼ੈ ਚੌਧਰੀ, ਆਦਰਸ਼ ਸਿੰਘ, ਅਮਿਤ ਤੇ ਦਿਲਰਾਜ ਸਿੰਘ ਰਾਵਤ ਸਮੇਤ ਸੋਸ਼ਲ ਮੀਡੀਆ ਪ੍ਰਭਾਵਕ ਤੇ ਯੂਟਿਊਬਰਜ਼ ਨੇ APP ਦਾ ਪ੍ਰਚਾਰ ਕੀਤਾ ਤੇ ਲੋਕਾਂ ਨੂੰ APP ਦੇ ਰਾਹੀਂ ਨਿਵੇਸ਼ ਕਰਨ ਦਾ ਲਾਲਚ ਦਿੱਤਾ ।
30 ਹਜ਼ਾਰ ਲੋਕਾਂ ਨੇ ਕੀਤਾ ਸੀ ਨਿਵੇਸ਼
ਡੀਸੀਪੀਏ ਸਪੈਸ਼ਲ ਸੈੱਲ ਹੇਮੰਤ ਤਿਵਾਰੀ ਨੇ ਕਿਹਾ ਕਿ ਹਿਬਾਕਸ ਇੱਕ ਮੋਬਾਈਲ ਐਪ ਹੈ, ਜੋ ਲੋਕਾਂ ਨੂੰ ਧੋਖਾ ਦੇ ਰਹੀ ਸੀ। ਇਸ ਐਪ ਰਾਹੀਂ ਮੁਲਜ਼ਮਾਂ ਨੇ ਹਰ ਰੋਜ਼ 1 ਤੋਂ 5 ਫ਼ੀਸਦੀ ਦੀ ਗਾਰੰਟੀਸ਼ੁਦਾ ਰਿਟਰਨ ਦੇਣ ਦਾ ਵਾਅਦਾ ਕੀਤਾ ਸੀ, ਜੋ ਕਿ ਇੱਕ ਮਹੀਨੇ ਵਿੱਚ 30 ਤੋਂ 90 ਫ਼ੀਸਦੀ ਤੱਕ ਹੁੰਦਾ ਹੈ। ਐਪ ਨੂੰ ਫਰਵਰੀ 2024 'ਚ ਲਾਂਚ ਕੀਤਾ ਗਿਆ ਸੀ। ਐਪ ਰਾਹੀਂ 30,000 ਤੋਂ ਵੱਧ ਲੋਕਾਂ ਨੇ ਪੈਸਾ ਨਿਵੇਸ਼ ਕੀਤਾ ਹੈ।
18 ਕਰੋੜ ਰੁਪਏ ਕੀਤੇ ਜ਼ਬਤ
ਡੀਸੀਪੀ ਤਿਵਾਰੀ ਨੇ ਦੱਸਿਆ ਕਿ ਕਥਿਤ ਕੰਪਨੀਆਂ ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਆਪਣੇ ਦਫ਼ਤਰ ਬੰਦ ਕਰਕੇ ਗਾਇਬ ਹੋ ਗਈ। ਧੋਖਾਧੜੀ ਦੇ ਮਾਸਟਰਮਾਈਂਡ ਸ਼ਿਵਰਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ 4 ਵੱਖ-ਵੱਖ ਬੈਂਕ ਖਾਤਿਆਂ ਤੋਂ 18 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ।