ਮੋਗਾ ਵਿਚ ਦੋਸਾਂਝ ਰੋਡ 'ਤੇ ਪੁਲਿਸ ਦਾ ਦਵਿੰਦਰ ਬੰਬੀਹਾ ਗਰੁੱਪ ਦੇ ਇੱਕ ਸ਼ੂਟਰ ਨਾਲ ਮੁਕਾਬਲਾ ਹੋਇਆ। ਪੁਲਿਸ ਘਰ ਦੇ ਅੰਦਰ ਗਈ ਅਤੇ ਦੋਸ਼ੀ ਮਲਕੀਤ ਸਿੰਘ ਮੰਨੂ ਨੂੰ ਗ੍ਰਿਫ਼ਤਾਰ ਕਰ ਲਿਆ। ਗੋਲੀਬਾਰੀ ਵਿੱਚ ਦੋਸ਼ੀ ਜ਼ਖਮੀ ਹੋ ਗਿਆ। ਦੋਸ਼ੀ ਮਲਕੀਤ ਸਿੰਘ ਮੰਨੂ ਵਿਰੁੱਧ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾ ਮਾਰਿਆ ਤਾਂ ਮੁਲਜ਼ਮ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ ਵਿੱਚ ਮਲਕੀਤ ਸਿੰਘ ਮਨੂੰ ਜ਼ਖਮੀ ਹੋ ਗਿਆ।
ਡੀਜੀਪੀ ਯਾਦਵ ਨੇ ਕਿਹਾ ਕਿ ਗ੍ਰਿਫਤਾਰ ਮੁਲਜ਼ਮ ਮਲਕੀਤ ਸਿੰਘ ਉਰਫ਼ ਮਨੂੰ ਨੂੰ ਜਵਾਬੀ ਗੋਲੀਬਾਰੀ ਵਿੱਚ ਖੱਬੇ ਗੋਡੇ 'ਤੇ ਗੋਲੀ ਲੱਗੀ ਹੈ। ਮੋਗਾ ਦੇ ਪਿੰਡ ਕਪੂਰੇ ਵਿੱਚ 19 ਫਰਵਰੀ ਨੂੰ ਹੋਏ ਕਤਲ ਵਿੱਚ ਮਨੂ ਸ਼ਾਮਲ ਸੀ। ਮਲਕੀਤ 26 ਫਰਵਰੀ ਨੂੰ ਜਗਰਾਉਂ ਦੇ ਰਾਜਾ ਢਾਬੇ 'ਤੇ ਗੋਲੀਬਾਰੀ ਦੀ ਇੱਕ ਹੋਰ ਘਟਨਾ ਵਿੱਚ ਵੀ ਸ਼ਾਮਲ ਸੀ। ਉਸ ਦਾ ਅਪਰਾਧਿਕ ਰਿਕਾਰਡ ਹੈ ਅਤੇ ਦਵਿੰਦਰ ਬੰਬੀਹਾ ਗੈਂਗ ਦਾ ਸਰਗਰਮ ਸਾਥੀ ਹੈ।