ਖਬਰਿਸਤਾਨ ਨੈੱਟਵਰਕ- ਲੁਧਿਆਣਾ ਵਿੱਚ ਅੱਜ ਸਵੇਰੇ ਪੁਲਸ ਤੇ ਇੱਕ ਗੈਂਗਸਟਰ ਵਿਚਕਾਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਗੈਂਗਸਟਰ ਤੋਂ ਹਥਿਆਰ ਬਰਾਮਦ ਕਰਨ ਲਈ ਉਸ ਨੂੰ ਕਿਸੇ ਥਾਂ ਲੈ ਕੇ ਗਈ ਸੀ ਪਰ ਮੁਲਜ਼ਮ ਨੇ ਪੁਲਿਸ ਨੂੰ ਚਕਮਾ ਦੇ ਦਿੱਤਾ ਅਤੇ ਫਾਇਰਿੰਗ ਕਰ ਦਿੱਤੀ।
ਪੁਲਸ ਨੇ ਕੀਤੀ ਜਵਾਬੀ ਕਾਰਵਾਈ
ਗੈਂਗਸਟਰ ਵਲੋਂ ਗੋਲੀਆਂ ਚਲਾਉਣ ਉਤੇ ਪੁਲਸ ਮੁਲਾਜ਼ਮਾਂ ਨੇ ਵੀ ਕਰਾਸ ਫਾਇਰਿੰਗ ਕੀਤੀ। ਗੋਲੀਬਾਰੀ ਦੌਰਾਨ ਗੈਂਗਸਟਰ ਨੂੰ ਇੱਕ ਗੋਲੀ ਵੱਜੀ, ਫਿਲਹਾਲ ਜ਼ਖਮੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪੁਲਸ ਮੁਲਾਜ਼ਮ ਗੈਂਗਸਟਰ ਸੂਰਜ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਕੇ ਆਏ ਸਨ। ਗੈਂਗਸਟਰ ਨੇ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦਿੱਤਾ ਅਤੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇੱਕ ਗੋਲੀ ਪੁਲਿਸ ਮੁਲਾਜ਼ਮਾਂ ਦੀ ਪੱਗ ਵਿੱਚੋਂ ਲੰਘ ਗਈ। ਜਦੋਂ ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ ਤਾਂ ਇੱਕ ਗੋਲੀ ਸੂਰਜ ਦੀ ਲੱਤ ਵਿੱਚ ਲੱਗੀ। ਖੂਨ ਨਾਲ ਲੱਥਪੱਥ ਅਪਰਾਧੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।