ਜਲੰਧਰ 'ਚ ਆਬਕਾਰੀ ਵਿਭਾਗ ਨੇ ਵੋਟਾਂ ਤੋਂ ਇਕ ਦਿਨ ਪਹਿਲਾਂ ਨੂਰਮਹਿਲ 'ਚ ਇਕ ਘਰ 'ਚੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਅਤੇ ਘਰ 'ਤੇ ਛਾਪੇਮਾਰੀ ਕੀਤੀ। ਜਿਸ ਤੋਂ ਬਾਅਦ ਘਰ 'ਚੋਂ 15 ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ। ਇਕ ਦੋਸ਼ੀ ਦਲਜਿੰਦਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਸਾਹਿਲ ਰੰਗਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਬਕਾਰੀ ਵਿਭਾਗ ਵਿੱਚ ਸਰਕਲ ਇੰਸਪੈਕਟਰ ਵਜੋਂ ਤਾਇਨਾਤ ਹੈ। ਉਹ ਨਕੋਦਰ 'ਚ ਚੋਣਾਂ ਦੌਰਾਨ ਡਿਊਟੀ 'ਤੇ ਹਨ। ਜਿੱਥੇ ਉਨ੍ਹਾਂ ਨੂੰ ਐਸਡੀਐਮ ਦਫ਼ਤਰ ਤੋਂ ਫੋਨ ਆਇਆ ਕਿ ਐਫਐਸਟੀ ਟੀਮ ਨੇ ਪਿੰਡ ਸੰਘੇ ਜਗੀਰ ਵਿੱਚ ਸ਼ਰਾਬ ਫੜੀ ਹੈ।
ਜਦੋਂ ਆਬਕਾਰੀ ਵਿਭਾਗ ਦੇ ਇੰਸਪੈਕਟਰ ਨੇ ਮੌਕੇ 'ਤੇ ਪਹੁੰਚ ਕੇ ਖੇਤਾਂ 'ਚ ਬਣੇ ਮਕਾਨ ਅਤੇ ਗੱਡੀ ਸੀ.ਐੱਚ.03 ਯੂ 8567 ਸਕਾਰਪੀਓ ਨੂੰ ਘੇਰ ਲਿਆ ਤਾਂ ਉਸ ਨੇ ਕਾਬੂ ਕੀਤੇ ਵਿਅਕਤੀ ਦਾ ਨਾਂਅ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਦਲਜਿੰਦਰ ਦੱਸਿਆ | ਇੰਸਪੈਕਟਰ ਨੇ ਬਾਥਰੂਮ 'ਚੋਂ ਰਾਇਲ ਸਟੈਗ ਦੇ 15 ਪੇਟੀਆਂ ਬਰਾਮਦ ਕੀਤੀਆਂ। ਇੰਸਪੈਕਟਰ ਨੇ ਦੱਸਿਆ ਕਿ ਦਲਜਿੰਦਰ ਕੋਈ ਪਰਮਿਟ/ਲਾਇਸੰਸ ਪੇਸ਼ ਨਹੀਂ ਕਰ ਸਕਿਆ। ਪੁਲਸ ਨੇ ਦਲਜਿੰਦਰ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ।