ਜਲੰਧਰ 'ਚ ਆਬਕਾਰੀ ਵਿਭਾਗ ਨੇ ਹੋਟਲ, ਪੱਬ ਅਤੇ ਬਾਰ ਮਾਲਕਾਂ ਨੂੰ ਸਖਤ ਦਿਸ਼ਾ-ਨਿਰਦੇਸ਼ ਦਿੱਤੇ ਹਨ, ਜਿਸ ਵਿੱਚ ਨਾਬਾਲਗਾਂ ਨੂੰ ਸ਼ਰਾਬ/ਬੀਅਰ ਨਾ ਦੇਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਮਿਆਦ ਪੁੱਗ ਚੁੱਕੀ ਸ਼ਰਾਬ ਅਤੇ ਬੀਅਰ ਦੀ ਵਿਕਰੀ ਨਾ ਕਰਨ ਲਈ ਵੀ ਕਿਹਾ ਗਿਆ ਹੈ। ਜੇਕਰ ਕੋਈ ਹੋਟਲ, ਬਾਰ ਜਾਂ ਪੱਬ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅਲਕੋਮੀਟਰ ਰੱਖਣ ਲਈ ਕਿਹਾ
ਗਾਹਕਾਂ ਦੀ ਸਹੂਲਤ ਲਈ ਬਾਰ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸ਼ਰਾਬ ਦੀ ਮਾਤਰਾ ਦੀ ਜਾਂਚ ਕਰਨ ਲਈ ਅਲਕੋਮੀਟਰ ਰੱਖਣ ਅਤੇ ਗਾਹਕਾਂ ਦੀ ਮੰਗ 'ਤੇ ਅਲਕੋਮੀਟਰ ਮੁਹੱਈਆ ਕਰਵਾਉਣ। ਸਾਰੇ ਗਾਹਕਾਂ ਨੂੰ ਸ਼ਰਾਬ ਦੀ ਜਾਂਚ ਕਰਨ ਦਾ ਅਧਿਕਾਰ ਹੈ ਅਤੇ ਉਹ ਅਲਕੋਮੀਟਰ ਮੰਗ ਕੇ ਸ਼ਰਾਬ ਦੀ ਮਾਤਰਾ ਦੀ ਜਾਂਚ ਕਰ ਸਕਦੇ ਹਨ। ਇਸ ਦੇ ਨਾਲ ਹੀ ਬਾਹਰਲੇ ਸੂਬਿਆਂ ਦੀ ਸ਼ਰਾਬ ਨਾ ਵੇਚਣ 'ਤੇ ਸਖ਼ਤੀ ਨਾਲ ਅਮਲ ਕਰਨ ਲਈ ਕਿਹਾ ਗਿਆ ਹੈ।