• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪਿਸਤੌਲਾਂ ਨਾਲ ਰੀਲ ਬਣਾ ਕੇ INSTAGRAM 'ਤੇ ਪਾਉਣੀ ਪਈ ਮਹਿੰਗੀ, ਸਾਈਬਰ ਕ੍ਰਾਈਮ ਵਿੰਗ ਨੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ

7/27/2024 2:50:25 PM Gurpreet Singh     patiala latest news, cybercrime wing, patiala police, making a reel with pistols, instagram viral post, instagram reels    ਪਿਸਤੌਲਾਂ ਨਾਲ ਰੀਲ ਬਣਾ ਕੇ INSTAGRAM 'ਤੇ ਪਾਉਣੀ ਪਈ ਮਹਿੰਗੀ, ਸਾਈਬਰ ਕ੍ਰਾਈਮ ਵਿੰਗ ਨੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ  

ਪਟਿਆਲਾ ਦੇ ਇੱਕ ਨੌਜਵਾਨ ਨੂੰ ਸੋਸ਼ਲ ਮੀਡੀਆ 'ਤੇ ਪਿਸਤੌਲਾਂ ਨਾਲ ਰੀਲ ਬਣਾਉਣਾ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਪੁਲਸ ਦੇ ਸਾਈਬਰ ਕ੍ਰਾਈਮ ਵਿੰਗ ਨੇ ਇਸ ਉਤੇ ਕਾਰਵਾਈ ਕੀਤੀ। ਦੱਸ ਦੇਈਏ ਕਿ ਰੀਲ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਦੇ ਸਾਈਬਰ ਕ੍ਰਾਈਮ ਵਿੰਗ ਨੇ ਇਸ ਦਾ ਨੋਟਿਸ ਲਿਆ। ਇਸ ਤੋਂ ਬਾਅਦ ਪਟਿਆਲਾ ਦੇ ਮਾਡਲ ਟਾਊਨ ਥਾਣੇ ਦੀ ਪੁਲਸ ਨੇ ਉਕਤ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

Patiala Police have arrested an individual promoting gun culture on social media. Let's choose to spread positivity and peace instead of violence. #PatialaPolice #PromotePositivity #PeaceNotViolence pic.twitter.com/lX8bMrHxCS

— Patiala Police (@PatialaPolice) July 26, 2024

ਰੀਲ ਵਿਚ ਦੋਵੇਂ ਹੱਥਾਂ ਵਿਚ ਫੜੇ ਸਨ ਪਿਸਤੌਲ 

ਥਾਣਾ ਸਦਰ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਜਗਸੀਰ ਖਾਨ ਪਿੰਡ ਝੰਡੀ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਨੌਜਵਾਨ ਨੇ ਰੀਲ ਨੂੰ ਆਪਣੇ ਸੋਸ਼ਲ ਮੀਡੀਆ (ਇੰਸਟਾਗ੍ਰਾਮ) ਅਕਾਊਂਟ 'ਤੇ ਪੋਸਟ ਕੀਤਾ ਸੀ। ਜਿਸ ਵਿੱਚ ਉਸ ਨੇ ਦੋਨਾਂ ਹੱਥਾਂ ਵਿੱਚ ਦੋ ਪਿਸਤੌਲ ਫੜੇ ਹੋਏ ਸਨ। ਇਸ ਦੇ ਨਾਲ ਹੀ ਰੀਲ ਉਤੇ ਗੀਤ ਲਾਇਆ ਗਿਆ- ਜੇ ਜਿਗਰਾ ਹੋਵੇ ਅਸਲਾ ਚਲਾਉਣ ਦਾ, ਡਬ ਵਿਚੋਂ ਤਾਂ ਕੱਢੀਏ। 

ਵੀਡੀਓ ਵਾਇਰਲ ਹੋਣ ਤੋਂ ਬਾਅਦ ਲਿਆ ਐਕਸ਼ਨ

ਜਦੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਪੁਲਸ ਦੀ ਨਜ਼ਰ ਇਸ ਰੀਲ ਉਤੇ ਪਈ। ਪੁਲਸ ਨੇ ਸੋਸ਼ਲ ਮੀਡੀਆ ਅਕਾਊਂਟ ਤੋਂ ਨੌਜਵਾਨ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਨੌਜਵਾਨ ਕਾਲਜ ਵਿੱਚ ਪੜ੍ਹਦਾ ਹੈ। ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ।

ਬਿਨਾਂ ਲਾਇਸੈਂਸ ਤੋਂ ਹਥਿਆਰ ਲੈ ਕੇ ਘੁੰਮ ਰਿਹਾ ਸੀ

ਜਦੋਂ ਜਾਂਚ ਅੱਗੇ ਵਧੀ ਤਾਂ ਪੁਲਸ ਨੇ ਨੌਜਵਾਨ ਜਗਸੀਰ ਸਿੰਘ ਤੋਂ ਅਸਲਾ ਲਾਇਸੈਂਸ ਦੀ ਮੰਗ ਕੀਤੀ ਪਰ ਨੌਜਵਾਨ ਅਸਲਾ ਲਾਇਸੈਂਸ ਦਿਖਾਉਣ ਵਿੱਚ ਅਸਫਲ ਰਿਹਾ। ਪੁਲਸ ਨੇ ਬੀਐਨਐਸ ਦੇ ਨਵੇਂ ਨਿਯਮਾਂ ਦੀ ਧਾਰਾ 30 ਤਹਿਤ ਮੁਲਜ਼ਮ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦਿਖਾਏ ਗਏ ਹਥਿਆਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

ਸੋਸ਼ਲ ਮੀਡੀਆ 'ਤੇ ਹਥਿਆਰਾਂ ਸਮੇਤ ਤਸਵੀਰਾਂ ਪੋਸਟ ਕਰਨ 'ਤੇ ਕਾਰਵਾਈ

ਪੰਜਾਬ ਪੁਲਸ ਨੇ ਸੋਸ਼ਲ ਮੀਡੀਆ 'ਤੇ ਹਥਿਆਰਾਂ ਸਮੇਤ ਤਸਵੀਰਾਂ ਪੋਸਟ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਮੁਹਿੰਮ ਵਿੱਢ ਦਿੱਤੀ ਹੈ। ਪੁਲਸ ਨੇ ਇਸ ਲਈ ਇਕ ਵਿਸ਼ੇਸ਼ ਵਿੰਗ ਵੀ ਤਿਆਰ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਨਜ਼ਰ ਰੱਖ ਰਿਹਾ ਹੈ। ਪੁਲਸ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਪੁਲਸ ਮੁਤਾਬਕ ਅਕਸਰ ਦੇਖਿਆ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਦੇਖਣ ਨਾਲ ਦੂਜੇ ਨੌਜਵਾਨਾਂ 'ਤੇ ਮਾੜਾ ਅਸਰ ਪੈਂਦਾ ਹੈ। ਇਹੀ ਕਾਰਨ ਹੈ ਕਿ ਨੌਜਵਾਨਾਂ ਵਿੱਚ ਹਥਿਆਰਾਂ ਦੀ ਲਾਲਸਾ ਵੱਧ ਰਹੀ ਹੈ। ਜੇਕਰ ਕੋਈ ਅਜਿਹਾ ਪ੍ਰਦਰਸ਼ਨ ਕਰਦਾ ਦੇਖਿਆ ਗਿਆ ਤਾਂ ਪੁਲਸ ਤੁਰੰਤ ਕਾਰਵਾਈ ਕਰੇਗੀ।

ਆਮ ਲੋਕਾਂ ਨੂੰ ਪੁਲਸ ਦੀ ਅਪੀਲ

ਪੁਲਸ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਸੋਸ਼ਲ ਮੀਡੀਆ 'ਤੇ ਹਥਿਆਰਾਂ ਸਮੇਤ ਆਪਣੀਆਂ ਤਸਵੀਰਾਂ ਪੋਸਟ ਕਰਦਾ ਹੈ ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰਨ। ਲੋਕ ਇਹ ਜਾਣਕਾਰੀ ਪੁਲਸ ਹੈਲਪਲਾਈਨ 112, ਪੁਲਸ ਕੰਟਰੋਲ ਰੂਮ ਅਤੇ ਨੇੜਲੇ ਪੁਲਸ ਸਟੇਸ਼ਨ 'ਤੇ ਦੇ ਸਕਦੇ ਹਨ।

'patiala latest news','cybercrime wing','patiala police','making a reel with pistols','instagram viral post','instagram reels'

Please Comment Here

Similar Post You May Like

  • पटियाला पुलिस ने गैंगस्टर को हथियारों के साथ पकड़ा,

    पटियाला पुलिस ने गैंगस्टर को हथियारों के साथ पकड़ा, बिश्नोई गैंग का है सदस्य

Recent Post

  • ਸੇਵਾ ਕੇਂਦਰ ਹੁਣ 12 ਘੰਟੇ ਰਹੇਗਾ OPEN, ਜਾਣੋ ਕੀ ਹੈ Timing...

  • ਬੀਬੀ ਜਗੀਰ ਕੌਰ ਨੇ ਸਪੈਸ਼ਲ ਸੈਸ਼ਨ ਦੀ ਕੀਤੀ ਮੰਗ , ਕਿਹਾ-ਕੌਮ ਦੀਆਂ ਮੁਸ਼ਕਿਲਾਂ ਦੂਰ ਕਰਨਾ SGPC ਦਾ ਹੈ ਫਰਜ਼ ...

  • ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਇੱਕ ਵਾਰ ਫਿਰ ਫ਼ਰਾਰ, ਪਤਨੀ ਦੀ ਸਰਜਰੀ ਦਾ ਹਵਾਲਾ ਦੇ ਲਈ ਸੀ ਜ਼ਮਾਨਤ ...

  • ਕਪਿਲ ਸ਼ਰਮਾ ਨੂੰ ਅੱਤਵਾਦੀ ਪੰਨੂ ਦੀ ਧਮਕੀ , ਕਿਹਾ- ਕੈਨੇਡਾ 'ਚ ਕਿਉਂ ਕਰ ਰਹੇ ਹੋ ਕਾਰੋਬਾਰ...

  • ਪੰਜਾਬ 'ਚ IPS ਅਫ਼ਸਰਾਂ ਦਾ ਟ੍ਰਾਂਸਫ਼ਰ, ਨਾਨਕ ਸਿੰਘ ਨੂੰ DIG ਬਣਾਇਆ ਗਿਆ ...

  • PUNJAB: ਪ੍ਰਵਾਸੀਆਂ ਨੂੰ ਪਿੰਡ ਛੱਡਣ ਦਾ ਆਦੇਸ਼ , ਪੰਚਾਇਤ ਨੇ ਇੱਕ ਹਫ਼ਤੇ ਦਾ ਦਿੱਤਾ ਸਮਾਂ ...

  • ਬਲੋਚ ਆਰਮੀ ਦਾ ਪਾਕਿਸਤਾਨ 'ਤੇ ਹਮਲਾ, 9 ISI ਏਜੰਟ ਸਮੇਤ 50 ਸੈਨਿਕਾਂ ਦੀ ਮੌਤ ...

  • ਪੰਜਾਬ ਦੇ DSP ਨਾਲ ਹੋਈ ਲੱਖਾਂ ਦੀ ਧੋਖਾਧੜੀ, ਪਿਓ-ਪੁੱਤ ਖਿਲਾਫ਼ ਮਾਮਲਾ ਦਰਜ ...

  • ਅਮਰੀਕਾ 'ਚ 8 ਪੰਜਾਬੀ ਗ੍ਰਿਫ਼ਤਾਰ, ਕਿਡਨੈਪਿੰਗ ਅਤੇ ਫਿਰੌਤੀ ਨਾਲ ਜੁੜਿਆ ਮਾਮਲਾ, ਕਈ ਹਥਿਆਰ ਬਰਾਮਦ...

  • ਜਲੰਧਰ 'ਚ ਲੁਟੇਰੇ ਬੇਖੌਫ਼, ਦਿਨ-ਦਿਹਾੜੇ ਮਹਿਲਾ ਨਾਲ ਹੋਈ ਲੁੱਟ, CCTV ਆਈ ਸਾਹਮਣੇ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY