ਖਬਰਿਸਤਾਨ ਨੈੱਟਵਰਕ- ਜਲੰਧਰ ਕੈਂਟ ਦੇ ਮਸ਼ਹੂਰ ਜਵਾਲੀ ਪਕੌੜਿਆਂ ਵਾਲੇ ਨਾਲ ਲੱਖਾਂ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਲੀ ਪਕੌੜਿਆਂ ਵਾਲਾ ਨੇ ਇੱਕ ਵਿਅਕਤੀ ਨਾਲ ਗੱਲ ਕੀਤੀ ਜਿਸਨੇ ਆਪਣੇ ਆਪ ਨੂੰ ਰੇਲਵੇ ਅਧਿਕਾਰੀ ਦੱਸਿਆਂ। ਉਕਤ ਠੱਗ ਵਿਅਕਤੀ ਨੇ ਰੇਲਵੇ ਵਿੱਚ ਨੌਕਰੀ ਦਿਵਾਉਣ ਦਾ ਵਾਅਦਾ ਕਰ ਕੇ ਉਸ ਕੋਲੋਂ 8 ਲੱਖ ਰੁਪਏ ਦੀ ਠੱਗੀ ਮਾਰੀ।
ਪੁੱਤਰ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਠੱਗਿਆ
ਜਵਾਲੀ ਪਕੌੜੇ ਵਾਲੇ ਨੇ ਦੱਸਿਆ ਕਿ ਉਸ ਦੀ ਕੈਂਟ ਵਿੱਚ ਜਵਾਲੀ ਪਕੌੜੇ ਵਾਲੇ ਦੇ ਨਾਂ ਦੀ ਇੱਕ ਮਸ਼ਹੂਰ ਦੁਕਾਨ ਹੈ।ਠੱਗੀ ਮਾਰਨ ਵਾਲਾ ਵਿਅਕਤੀ ਅਕਸਰ ਉਸ ਦੀ ਦੁਕਾਨ 'ਤੇ ਆਉਂਦਾ ਸੀ। ਇੱਕ ਦਿਨ ਉਸ ਨੇ ਕਿਹਾ ਕਿ ਉਹ ਉਸ ਦੇ ਪੁੱਤਰ ਨੂੰ ਰੇਲਵੇ ਕੈਂਟ ਵਿੱਚ ਕਲਰਕ ਦੀ ਨੌਕਰੀ ਦਿਵਾ ਸਕਦਾ ਹੈ, ਜਿਸ ਲਈ ਉਹ ਸਾਰੀ ਸੈਟਿੰਗਾਂ ਖੁਦ ਕਰੇਗਾ।
8 ਲੱਖ ਰੁਪਏ ਦਾ ਲਾ ਗਿਆ ਚੂਨਾ
ਪੀੜਤ ਨੇ ਦੱਸਿਆ ਕਿ ਉਸ ਨੇ ਮੈਨੂੰ ਆਪਣੀਆਂ ਗੱਲਾਂ ਵਿਚ ਫਸਾਇਆ ਅਤੇ ਮੈਂ ਉਸ 'ਤੇ ਭਰੋਸਾ ਕਰ ਬੈਠਾ। ਠੱਗ ਵਿਅਕਤੀ ਨੇ ਨੌਕਰੀ ਦਿਵਾਉਣ ਲਈ 8 ਲੱਖ ਰੁਪਏ ਮੰਗੇ, ਜੋ ਕਿ ਉਸ ਨੂੰ ਦੇ ਦਿੱਤੇ ਗਏ। ਕੁਝ ਸਮੇਂ ਬਾਅਦ, ਜਦੋਂ ਨੌਕਰੀ ਬਾਰੇ ਪੁੱਛਿਆ ਗਿਆ, ਤਾਂ ਉਹ ਟਾਲ-ਮਟੋਲ ਕਰਨ ਲੱਗ ਪਿਆ। ਉਸ ਨੇ ਕਿਹਾ ਕਿ ਉਸਦੀ ਵਾਰੀ 3 ਹਜ਼ਾਰ ਤੋਂ ਬਾਅਦ ਆਵੇਗੀ, ਜਿਸ ਤੋਂ ਬਾਅਦ ਅਸੀਂ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ।