ਮਸ਼ਹੂਰ ਪੰਜਾਬੀ ਗਾਇਕ AP ਢਿੱਲੋਂ ਲਾਈਵ ਸ਼ੋਅ ਦੌਰਾਨ ਸਟੇਜ 'ਤੇ ਡਿੱਗ ਪਏ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਇਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। AP ਢਿੱਲੋਂ ਦੇ ਲਾਈਵ ਸ਼ੋਅ ਵਿੱਚ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਵੀ ਮੌਜੂਦ ਸੀ ਅਤੇ ਉਨ੍ਹਾਂ ਨੇ ਵੀ ਏਪੀ ਢਿੱਲੋਂ ਨੂੰ ਗਲੇ ਲਗਾਇਆ |
ਪੌੜੀਆਂ ਚੜ੍ਹਦੇ ਸਮੇਂ ਡਿੱਗੇ
ਵਾਇਰਲ ਹੋ ਰਹੀ ਵੀਡੀਓ 'ਚ ਏ.ਪੀ ਢਿੱਲੋਂ ਤੇਜ਼ੀ ਨਾਲ ਦੌੜਦੇ ਹੋਏ ਸਟੇਜ 'ਤੇ ਚੜ੍ਹਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਆਖਰੀ ਪੌੜੀ ਚੜ੍ਹਦੇ ਸਮੇਂ,ਬੈਲੇਂਸ ਵਿਗੜਨ ਕਾਰਨ ਲੜਖੜਾ ਜਾਂਦੇ। ਕੁਝ ਦੇਰ ਬਾਅਦ, ਉਹ ਆਪਣੇ ਆਪ ਨੂੰ ਸੰਭਾਲਦੇ ਹੋਏ ਸਟੇਜ 'ਤੇ ਮੁਸਕਰਾਉਂਦੇ ਹਨ |
ਮਲਾਇਕਾ ਅਰੋੜਾ ਨੂੰ ਆਪਣੇ ਬਚਪਨ ਦੇ ਕ੍ਰਸ਼ ਦੱਸਿਆ
ਲਾਈਵ ਸ਼ੋਅ ਦੌਰਾਨ AP ਢਿੱਲੋਂ ਨੇ ਮਲਾਇਕਾ ਅਰੋੜਾ ਨੂੰ ਸਟੇਜ 'ਤੇ ਬੁਲਾਇਆ। ਮਲਾਇਕਾ ਨੇ ਉਨ੍ਹਾਂ ਦੇ ਗਾਣਿਆਂ 'ਤੇ ਡਾਂਸ ਕਰਕੇ ਖੂਬ ਮਸਤੀ ਕੀਤੀ। ਇਸ ਦੌਰਾਨ ਏਪੀ ਢਿੱਲੋਂ ਨੇ ਉਨ੍ਹਾਂ ਨੂੰ ਲੱਗੇ ਲਗਾਇਆ ਅਤੇ ਉਨ੍ਹਾਂ ਨੂੰ ਦੇਖ ਕੇ ਗੀਤ ਗਾਇਆ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਬਚਪਨ ਦਾ ਕ੍ਰਸ਼ ਹੈ।