ਆਮ ਆਦਮੀ ਪਾਰਟੀ ਦੇ ਸੰਸਦ ਸੰਜੇ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਘਮਾਸਾਨ ਮਚਿਆ ਪਿਆ ਹੈ। ਦੱਸ ਦੇਈਏ ਕਿ ਅੱਜ ਆਪ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਵਲੋਂ ਆਪ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਨੂੰ ਈ ਡੀ ਵਲੋਂ ਦਬਾਇਆ ਨਹੀਂ ਜਾ ਸਕਦਾ।
ਜਲਦ ਸੱਦਿਆ ਜਾਵੇਗਾ ਮਾਨਸੂਨ ਸੈਸ਼ਨ
ਉਨਾਂ ਕਿਹਾ ਕਿ ਭਾਜਪਾ ਖਿਲਾਫ ਬੋਲਣ ਵਾਲਿਆਂ ਉਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਕੈਬਨਿਟ ਮੀਟਿੰਗ ਵਿਚ ਵਿਚਾਰ-ਚਰਚਾ ਹੋਈ ਕਿ ਪੰਜਾਬ ਕੋਲ ਇਕ ਵੀ ਬੂੰਦ ਕਿਸੇ ਹੋਰ ਸੂਬੇ ਨੂੰ ਦੇਣ ਲਈ ਨਹੀਂ ਹੈ। ਆਉਣ ਵਾਲੇ ਦਿਨਾਂ ਵਿਚ ਮਾਨਸੂਨ ਸੈਸ਼ਨ ਬੁਲਾਇਆ ਜਾਵੇਗਾ, ਜਿਸ ਵਿਚ ਪੰਜਾਬ ਦੇ ਮਸਲੇ ਵਿਚਾਰੇ ਜਾਣਗੇ
ਭਾਜਪਾ ਕਰ ਰਹੀ ਵਿਰੋਧੀ ਪਾਰਟੀ 'ਤੇ ਕਾਰਵਾਈ
ਚੀਮਾ ਨੇ ਕਿਹਾ ਕਿ ਦੇਸ਼ ਦੇ ਅੰਦਰ ਭਾਜਪਾ ਨੂੰ 9 ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਪਰ 8 ਸਾਲ ਤੱਕ ਸਾਰੀਆਂ ਏਜੰਸੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਹੁਣ ਸੀ ਬੀ ਆਈ ਤੇ ਈ ਡੀ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਹਨ, ਜੋ ਭਾਜਪਾ ਦੀਆਂ ਦਮਨਕਾਰੀਆਂ ਨੀਤੀਆਂ ਦਾ ਵਿਰੋਧ ਕਰਦੀਆਂ ਹਨ,ਉਨਾਂ ਉਤੇ ਝੂਠੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
BJP ਦਾ ਲਗਾਤਾਰ ਡਿੱਗ ਰਿਹਾ ਗ੍ਰਾਫ
ਉਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਲਗਾਤਾਰ ਗ੍ਰਾਫ ਡਿਗਦਾ ਜਾ ਰਿਹਾ ਹੈ। ਉਨਾਂ ਨੂੰ ਹਾਰ ਦਿਖਾਈ ਦੇ ਰਹੀ ਹੈ, ਇਸੇ ਕਾਰਣ ਉਨਾਂ ਨੇ ਈ ਡੀ ਤੇ ਸੀ ਬੀ ਆਈ ਦਾ ਦੁਰਪਯੋਗ ਕਰਨਾ ਸ਼ੁਰੂ ਕਰ ਦਿੱਤਾ ਤੇ ਕਾਰਵਾਈ ਕੀਤੀ ਜਾ ਰਹੀ ਹੈ।
ਨਕਲੀ ਸ਼ਰਾਬ ਘੁਟਾਲਾ ਬਣਾਇਆ
ਦਿੱਲੀ ਵਿਚ ਸ਼ਰਾਬ ਦਾ ਨਕਲੀ ਘੁਟਾਲਾ ਬਣਾ ਕੇ ਦੇਸ਼ ਦੀਆਂ ਵੱਡੀਆਂ ਏਜੰਸੀਆਂ ਡੇਡ ਸਾਲ ਤੋਂ ਜਾਂਚ ਕਰ ਰਹੀਆਂ ਹਨ, ਇਕ ਹਜ਼ਾਰ ਤੋਂ ਵਧ ਛਾਪੇ ਮਾਰੇ ਗਏ, ਜਿਥੇ ਵੱਖ-ਵੱਖ ਲਿਡਰਾਂ ਉਤੇ ਰੇਡ ਕੀਤੀ ਗਈ। ਉਨਾਂ ਕਿਹਾ ਕਿ ਪਹਿਲਾਂ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਸੰਜੇ ਸਿੰਘ ਨੂੰ।
ਭਾਜਪਾ ਦਾ ਸਫਾਇਆ ਹੋਣਾ ਤੈਅ
ਉਨਾਂ ਕਿਹਾ ਕਿ ਦੇਸ਼ ਦੀ ਰਾਜ ਸਭਾ ਵਿਚ ਜੇਕਰ ਕੋਈ ਪ੍ਰਧਾਨ ਮੰਤਰੀ ਨੂੰ ਘੇਰਦਾ ਸੀ ਤਾਂ ਉਹ ਆਪ ਸੰਸਦ ਸੰਜੇ ਸਿੰਘ ਹਨ। ਅਸੀ ਲੋਕਾਂ ਦੇ ਮੁੱਦੇ ਉਠਾਏ ਤੇ ਅਡਾਨੀ ਅੰਬਾਨੀ ਖਿਲਾਫ ਆਵਾਜ਼ ਬੁਲੰਦ ਕੀਤੀ।ਕਿਸਾਨੀ ਅੰਦੋਲਨ ਦੌਰਾਨ ਵੀ ਸਰਕਾਰ ਨੂੰ ਘੇਰਿਆ ਸੀ। ਆਪ ਭਾਜਪਾ ਦੀਆਂ ਦਮਨਕਾਰੀਆਂ ਦੀਆਂ ਨੀਤੀਆਂ ਦਾ ਵਿਰੋਧ ਕਰਦੀ ਹੈ ਪਰ ਕੱਲ 8 ਘੰਟਿਆਂ ਦੀ ਜਾਂਚ ਤੋਂ ਬਾਅਦ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, ਅਸੀ ਇਸ ਦਾ ਵਿਰੋਧ ਕਰਦੇ ਹਾਂ। ਦੇਸ਼ ਅੰਦਰੋ ਭਾਦਪਾ ਦਾ ਸਫਾਇਆ ਹੋਣਾ ਤੈਅ ਹੈ। ਭਾਜਪਾ ਈ ਡੀ ਨੂੰ ਵਰਤ ਕੇ ਇਹ ਕਾਰਵਾਈ ਕਰਵਾ ਰਹੀ ਹੈ।