ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਸਦਨ ਦੀ ਕਾਰਵਾਈ ਦੌਰਾਨ ਪੰਜਾਬ ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦਾ ਸਾਲ 2024-25 ਲਈ ਬਜਟ ਪੇਸ਼ ਕੀਤਾ।
ਪੰਜਾਬ ਬਜਟ
ਪੰਜਾਬ 'ਚ ਟੈਕਸ 'ਚ 12 ਫੀਸਦੀ ਦਾ ਵਾਧਾ
ਖੇਤੀ ਸੈਕਟਰ ਨੂੰ 13 ਹਜ਼ਾਰ 784 ਕਰੋੜ ਰੁਪਏ
ਮਿੱਟੀ ਅਤੇ ਪਾਣੀ ਦੇ ਪ੍ਰਬੰਧਨ ਲਈ 194 ਕਰੋੜ ਰੁਪਏ
2 ਸਾਲਾਂ 'ਚ 40 ਹਜ਼ਾਰ 437 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ
ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ 9330 ਕਰੋੜ ਰੁਪਏ ਦਾ ਪ੍ਰਸਤਾਵ
ਫਸਲਾਂ ਦੀ ਵਿਭਿੰਨਤਾ ਲਈ 575 ਕਰੋੜ ਰੁਪਏ ਦਾ ਪ੍ਰਸਤਾਵ
ਹੁਸ਼ਿਆਰਪੁਰ ਵਿੱਚ ਆਟੋਮੇਟਿਡ ਬੇਵਰੇਜ ਯੂਨਿਟ ਦੀ ਸਥਾਪਨਾ
87 ਹਜ਼ਾਰ ਕਿਸਾਨਾਂ ਨੂੰ ਕਪਾਹ ਦੇ ਬੀਜ 'ਤੇ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ
ਆਯੁਸ਼ਮਾਨ ਯੋਜਨਾ ਲਈ 553 ਕਰੋੜ ਰੁਪਏ ਦਾ ਬਜਟ
ਜੰਗਲਾਤ ਵਿਭਾਗ ਲਈ 263 ਕਰੋੜ ਰੁਪਏ ਦਾ ਬਜਟ
ਗੰਨਾ ਕਿਸਾਨਾਂ ਨੂੰ 467 ਕਰੋੜ ਰੁਪਏ ਦਾ ਭੁਗਤਾਨ
ਸਹਿਕਾਰੀ ਬੈਂਕਾਂ ਦੇ ਕੰਪਿਊਟਰੀਕਰਨ ਲਈ 50 ਕਰੋੜ ਰੁਪਏ ਦਾ ਬਜਟ
ਸਿੱਖਿਆ ਲਈ 16 ਹਜ਼ਾਰ 987 ਕਰੋੜ ਰੁਪਏ ਦਾ ਬਜਟ
ਪਿਛਲੇ ਸਾਲ ਦੇ ਮੁਕਾਬਲੇ ਸਿੱਖਿਆ ਵਿੱਚ 11.5 ਫੀਸਦੀ ਵਾਧਾ ਹੋਇਆ ਹੈ
ਗੰਨਾ ਕਿਸਾਨਾਂ ਲਈ 390 ਕਰੋੜ ਰੁਪਏ ਦਾ ਬਜਟ
ਟਰਾਂਸਪੋਰਟ ਲਈ 550 ਕਰੋੜ ਰੁਪਏ ਦਾ ਬਜਟ
ਗੁਰਦਾਸਪੁਰ ਵਿੱਚ ਖੰਡ ਮਿੱਲ ਲਈ 50 ਕਰੋੜ ਰੁਪਏ ਦਾ ਬਜਟ
'ਆਪ' ਸਰਕਾਰ ਦੌਰਾਨ ਵਿਕਾਸ ਦਰ 13 ਫੀਸਦੀ ਤੱਕ ਪਹੁੰਚ ਗਈ
ਤਕਨੀਕੀ ਸਿੱਖਿਆ ਲਈ 525 ਕਰੋੜ ਰੁਪਏ
ਯੂਨੀਵਰਸਿਟੀਆਂ ਲਈ 1425 ਕਰੋੜ ਰੁਪਏ
ਸਰਕਾਰੀ ਸਕੂਲਾਂ ਲਈ 82 ਕਰੋੜ ਦਾ ਬਜਟ
ਸਿਹਤ ਸੇਵਾਵਾਂ ਲਈ 5,264 ਕਰੋੜ ਰੁਪਏ
ਸਕੂਲ ਆਫ ਐਮੀਨੈਂਸ ਲਈ 100 ਕਰੋੜ ਰੁਪਏ
ਮੁਹੱਲਾ ਕਲੀਨਿਕ ਲਈ 249 ਕਰੋੜ
ਫਰਿਸ਼ਤੇ ਸਕੀਮ ਲਈ 20 ਕਰੋੜ ਰੁਪਏ
ਸਕੂਲ ਆਫ ਬ੍ਰਿਲੀਏਂਸ ਲਈ 10 ਕਰੋੜ ਰੁਪਏ
ਮਿਡ ਡੇ ਮੀਲ ਲਈ 467 ਕਰੋੜ ਰੁਪਏ
118 ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਵਿੱਚ ਤਬਦੀਲ ਕੀਤਾ ਜਾਵੇਗਾ
ਮਹਾਰਾਜਾ ਭੂਪੇਂਦਰ ਸਿੰਘ ਸਪੋਰਟਸ ਯੂਨੀਵਰਸਿਟੀ ਲਈ 34 ਕਰੋੜ ਰੁਪਏ
ਰੁਜ਼ਗਾਰ ਦੇ ਮੌਕਿਆਂ ਲਈ 179 ਕਰੋੜ ਰੁਪਏ
ਖੇਡ ਨਰਸਰੀ ਲਈ 50 ਕਰੋੜ ਰੁਪਏ
ਖੇਤੀ ਅਤੇ ਪਿੰਡਾਂ ਦੇ ਵਿਕਾਸ ਲਈ 50 ਕਰੋੜ ਰੁਪਏ
ਪੀਯੂ ਚੰਡੀਗੜ੍ਹ ਹੋਸਟਲ ਬਣਾਉਣ ਲਈ 40 ਕਰੋੜ ਰੁਪਏ
ਸੜਕਾਂ, ਪੁਲ ਬਣਾਉਣ ਲਈ 2,695 ਕਰੋੜ ਰੁਪਏ ਦਾ ਬਜਟ
ਸੈਰ ਸਪਾਟੇ ਲਈ 30 ਕਰੋੜ ਰੁਪਏ
ਘਰ-ਘਰ ਰਾਸ਼ਨ ਸਕੀਮ ਤਹਿਤ 250 ਕਰੋੜ ਰੁਪਏ ਦਾ ਬਜਟ
ਖੇਡਾਂ ਲਈ 272 ਕਰੋੜ ਰੁਪਏ
ਨਸ਼ਾ ਛੁਡਾਊ ਕੇਂਦਰਾਂ ਲਈ 70 ਕਰੋੜ ਰੁਪਏ
ਅਬੋਹਰ ਵਿੱਚ ਮਿਰਚ ਪ੍ਰੋਸੈਸਿੰਗ ਸੈਂਟਰ ਦੀ ਉਸਾਰੀ ਦਾ ਪ੍ਰਸਤਾਵ
ਮਿਸ਼ਨ ਫੁਲਕਾਰੀ ਤਹਿਤ ਸ਼ਿਲਪਕਾਰੀ ਦੀ ਸਿਖਲਾਈ ਦਿੱਤੀ ਜਾਵੇਗੀ
20 ਜ਼ਿਲ੍ਹਾ ਹਸਪਤਾਲਾਂ ਲਈ 150 ਕਰੋੜ ਰੁਪਏ
12 ਹਜ਼ਾਰ 316 ਅਧਿਆਪਕਾਂ ਨੂੰ ਪੱਕਾ ਕੀਤਾ ਗਿਆ।
2 ਸਾਲਾਂ ਵਿੱਚ 503 ਵੈਟਰਨਰੀ ਇੰਸਪੈਕਟਰਾਂ ਦੀ ਨਿਯੁਕਤੀ
ਗਰੀਨ ਪੰਜਾਬ ਐਂਡ ਗਰੀਨ ਪੰਜਾਬ ਲਈ 46.20 ਲੱਖ ਬੂਟੇ ਲਗਾਏ
58 ਨਵੀਆਂ ਐਂਬੂਲੈਂਸਾਂ ਖਰੀਦਣ ਲਈ 100 ਕਰੋੜ ਰੁਪਏ
ਗ੍ਰਹਿ ਮੰਤਰਾਲੇ ਅਤੇ ਨਿਆਂ ਲਈ 10,665 ਕਰੋੜ ਰੁਪਏ
ਮੈਡੀਕਲ ਸਿੱਖਿਆ ਅਤੇ ਖੋਜ ਲਈ 1133 ਕਰੋੜ ਰੁਪਏ
ਉੱਚ ਸਿੱਖਿਆ ਲਈ 101 ਕਰੋੜ
ਖੇਤੀਬਾੜੀ ਯੂਨੀਵਰਸਿਟੀ ਲਈ 40 ਕਰੋੜ ਰੁਪਏ
ਉਦਯੋਗਾਂ ਨੂੰ ਬਿਜਲੀ ਸਬਸਿਡੀ ਲਈ 3367 ਕਰੋੜ ਰੁਪਏ
ਉਦਯੋਗ ਲਈ 50 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ