ਅੰਮ੍ਰਿਤਸਰ ਦੀ ਲਿਬਰਟੀ ਮਾਰਕੀਟ ਵਿੱਚ ਡੈਂਟਿੰਗ-ਪੇਂਟਿੰਗ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਪੂਰੇ ਬਾਜ਼ਾਰ 'ਚ ਹਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਨੇ ਕਰੀਬ 4 ਘੰਟਿਆਂ 'ਚ ਅੱਗ 'ਤੇ ਕਾਬੂ ਪਾਇਆ।
5 ਤੋਂ 7 ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਕਿ ਡੈਂਟਿੰਗ-ਪੇਂਟਿੰਗ ਦਾ ਕੰਮ ਹੈ ਅਤੇ ਉੱਥੇ ਵੱਡੀ ਮਾਤਰਾ ਵਿੱਚ ਕੈਮੀਕਲ ਅਤੇ ਸਿਲੰਡਰ ਪਿਆ ਸੀ। ਕੈਮੀਕਲ ਨਾਲ ਲੱਗੀ ਅੱਗ ਕਾਰਨ ਸਾਰੀ ਦੁਕਾਨ ਵਿੱਚ ਅੱਗ ਫੈਲ ਗਈ। ਦੁਕਾਨ ਵਿੱਚ ਪਿਆ ਕਰੀਬ 5 ਤੋਂ 7 ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਲਿਬਰਟੀ ਮਾਰਕੀਟ ਦੀ ਦੁਕਾਨ ਵਿੱਚ ਅੱਗ ਲੱਗ ਗਈ ਸੀ। ਅੱਗ ਲੱਗਣ ਤੋਂ ਬਾਅਦ ਇਸ ਨੂੰ ਬੁਝਾਉਣ ਵਿੱਚ 4 ਘੰਟੇ ਦਾ ਸਮਾਂ ਲੱਗਾ। ਦੁਕਾਨ ਵਿੱਚ ਕੈਮੀਕਲ ਦਾ ਸਾਮਾਨ ਪਿਆ ਹੋਇਆ ਸੀ, ਜਿਸ ਕਾਰਨ ਅੱਗ ਵਧਦੀ ਜਾ ਰਹੀ ਸੀ ਅਤੇ ਇਸ ਨੂੰ ਬੁਝਾਉਣਾ ਮੁਸ਼ਕਲ ਹੋ ਰਿਹਾ ਸੀ।