ਲੁਧਿਆਣਾ ਦੇ ਖੰਨਾ 'ਚ ਬੁੱਧਵਾਰ ਰਾਤ ਨੂੰ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਹਾਦਸੇ ਤੋਂ ਪਹਿਲਾਂ ਕਾਰ ਚਲਾ ਰਹੇ ਨੌਜਵਾਨ ਨੇ ਇੰਜਣ 'ਚੋਂ ਧੂੰਆਂ ਨਿਕਲਦਾ ਦੇਖਿਆ। ਜਿਸ ਤੋਂ ਬਾਅਦ ਉਹ ਤੁਰੰਤ ਕਾਰ ਰੋਕ ਕੇ ਬਾਹਰ ਨਿਕਲ ਗਿਆ। ਜਿਵੇਂ ਹੀ ਉਹ ਕਾਰ ਤੋਂ ਬਾਹਰ ਨਿਕਲਿਆ, ਕਾਰ ਨੂੰ ਅੱਗ ਲੱਗ ਗਈ।
ਗੁਰਦੁਆਰੇ ਤੋਂ ਕੀਤੀ ਅਨਾਊਸਮੈਂਟ, ਲੋਕਾਂ ਨੇ ਬੁਝਾਈ ਅੱਗ
ਕਾਰ ਚਾਲਕ ਮਨਦੀਪ ਸ਼ਰਮਾ ਨੇ ਦੱਸਿਆ ਕਿ ਉਹ ਮੈਕਡੋਨਲਡ ਤੋਂ ਆ ਰਿਹਾ ਸੀ। ਇਸ ਦੌਰਾਨ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਤੁਰੰਤ ਆਸਪਾਸ ਦੇ ਲੋਕਾਂ ਨੂੰ ਗੁਰਦੁਆਰੇ ਤੋਂ ਕੀਤੀ ਅਨਾਊਸਮੈਂਟ ਦਿੱਤੀ ਗਈ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਮਦਦ ਲਈ ਪਹੁੰਚੇ ਤੇ ਫਿਰ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਨਾਲ ਪੂਰੀ ਕਾਰ ਸੜ ਕੇ ਸੁਆਹ ਹੋ ਗਈ।
ਲੱਖਾਂ ਰੁਪਏ ਦੀ ਫਸਲ ਦਾ ਹੋ ਸਕਦਾ ਸੀ ਨੁਕਸਾਨ
ਜਿਸ ਥਾਂ ਕਾਰ ਨੂੰ ਅੱਗ ਲੱਗੀ ਉਥੇ ਦੋਵੇਂ ਪਾਸੇ ਕਣਕ ਦੀ ਫ਼ਸਲ ਸੀ ਤੇ ਜੇਕਰ ਇੱਕ ਚੰਗਿਆੜੀ ਵੀ ਫ਼ਸਲ ਤੱਕ ਪਹੁੰਚ ਜਾਂਦੀ ਤਾਂ ਕਈ ਏਕੜ ਫ਼ਸਲ ਸੜ ਕੇ ਸੁਆਹ ਹੋ ਜਾਂਦੀ। ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਸਕਦਾ ਸੀ। ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।