ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮੋਹਿੰਦਰ ਭਗਤ ਦੇ ਪਿਤਾ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਨੇ ਆਪਣੇ ਪੁੱਤਰ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਵੀਡੀਓ ਜਾਰੀ ਕਰ ਕੇ ਕੀਤੀ ਅਪੀਲ
ਇਸ ਸਬੰਧੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਭਗਤ ਚੁੰਨੀ ਲਾਲ ਨੇ ਆਪਣੇ ਬੇਟੇ ਮੋਹਿੰਦਰ ਭਗਤ ਨੂੰ ਵੋਟਾਂ ਪਾ ਜਿਤਾਉਣ ਦੀ ਅਪੀਲ ਕੀਤੀ ਹੈ। ਵੀਡਿਓ ਵਿਚ ਭਗਤ ਚੁੰਨੀ ਲਾਲ ਨੇ ਕਿਹਾ ਕਿ ਜਲੰਧਰ ਪੱਛਮੀ ਨੂੰ ਇਮਾਨਦਾਰ ਲੀਡਰ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਨੂੰ 10 ਜੁਲਾਈ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ। ਉਨ੍ਹਾਂ ਕਿਹਾ ਕਿ ਮੋਹਿੰਦਰ ਭਗਤ ਮੇਰੇ ਤੋਂ ਵੱਧ ਤੁਹਾਡੀ ਸੇਵਾ ਕਰਨਗੇ।
ਭਗਤ ਨੇ 2022 ਵਿੱਚ 33 ਹਜ਼ਾਰ ਵੋਟਾਂ ਲਈਆਂ ਸਨ
ਮਹਿੰਦਰ ਭਗਤ ਨੇ 2022 ਵਿਚ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਸੀ ਅਤੇ ਤੀਜੇ ਨੰਬਰ 'ਤੇ ਰਹੇ ਸਨ। ਉਦੋਂ ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਸ਼ੀਤਲ ਅੰਗੁਰਾਲ ਨਾਲ ਸੀ। ਸ਼ੀਤਲ ਨੇ 39001 ਵੋਟਾਂ ਨਾਲ ਜਿੱਤ ਦਰਜ ਕੀਤੀ ਅਤੇ ਮਹਿੰਦਰ ਨੂੰ 33279 ਵੋਟਾਂ ਮਿਲੀਆਂ। ਹੁਣ ਫਿਰ ਜੇਕਰ ਸ਼ੀਤਲ ਅਤੇ ਮਹਿੰਦਰ ਵਿਚਕਾਰ ਮੁਕਾਬਲਾ ਹੁੰਦਾ ਹੈ ਤਾਂ ਦੋਵੇਂ ਵੱਖ-ਵੱਖ ਪਾਰਟੀਆਂ ਤੋਂ ਸਾਹਮਣੇ ਹੋਣਗੇ। ਇਸ ਵਾਰ ਸ਼ੀਤਲ ਭਾਜਪਾ ਤੋਂ ਅਤੇ ਭਗਤ 'ਆਪ' ਤੋਂ ਹੋਣਗੇ। ਦੇਖਣਾ ਇਹ ਹੋਵੇਗਾ ਕਿ ਕੀ ਇਸ ਵਾਰ ਭਗਤ ਭਾਈਚਾਰੇ ਦੀਆਂ ਵੋਟਾਂ ਮਹਿੰਦਰ ਦੇ ਨਾਲ ਜਾਣਗੀਆਂ ਜਾਂ ਭਾਜਪਾ ਦੇ ਖਾਤੇ ਵਿੱਚ ਹੀ ਰਹਿਣਗੀਆਂ।
ਨਤੀਜਾ 13 ਜੁਲਾਈ ਨੂੰ ਆਵੇਗਾ
ਜਲੰਧਰ ਉਪ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ ਹਨ। ਇਸ ਦੇ ਨਤੀਜੇ ਵੀ ਵੋਟਿੰਗ ਤੋਂ 2 ਦਿਨ ਬਾਅਦ ਭਾਵ 13 ਜੁਲਾਈ ਨੂੰ ਐਲਾਨੇ ਜਾਣਗੇ। ਇਹ ਉਪ ਚੋਣਾਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਹੋ ਰਹੀਆਂ ਹਨ। ਕਿਉਂਕਿ ਅੰਗੁਰਲ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ।