ਜਲੰਧਰ ਉਪ ਚੋਣ ਨੂੰ ਲੈ ਕੇ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਅੱਜ ਸਾਬਕਾ ਕੌਂਸਲਰ ਲਖਬੀਰ ਸਿੰਘ ਬਾਜਵਾ ਨੂੰ ਪਾਰਟੀ ਵਿੱਚ ਵਾਪਿਸ ਲੈ ਲਿਆ ਹੈ। ਇਸ ਦੌਰਾਨ ਉਨ੍ਹਾਂ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੋ ਪਾਰਟੀ ਸਾਫ-ਸੁਥਰੀ ਰਾਜਨੀਤੀ ਦੀ ਗੱਲ ਕਰਦੀ ਸੀ,ਉਨਾਂ ਨੇ ਹਿਸਟਰੀ ਸ਼ੀਟਰ ਨੂੰ ਟਿਕਟ ਦੇ ਦਿੱਤੀ ਹੈ।
ਅੰਗੁਰਲ ਨੇ ਹੀ ਭਾਜਪਾ ਦੇ ਖਿਲਾਫ ਦਿੱਤੀ ਸੀ ਸ਼ਿਕਾਇਤ
ਪ੍ਰਤਾਪ ਬਾਜਵਾ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਨੇ ਭਾਜਪਾ 'ਤੇ ਵਿਧਾਨ ਸਭਾ 'ਚ ਦੋਸ਼ ਲਗਾਇਆ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਲਈ 'ਆਪ' ਦੇ ਵਿਧਾਇਕ ਹਰਪਾਲ ਚੀਮਾ, ਅਮਨ ਅਰੋੜਾ ਅਤੇ ਸ਼ੀਤਲ ਅੰਗੁਰਾਲ ਦੇ ਬਿਆਨਾਂ 'ਤੇ ਵਿਜੀਲੈਂਸ ਨੇ ਭਾਜਪਾ ਖਿਲਾਫ ਸ਼ਿਕਾਇਤ ਦਰਜ ਕੀਤੀ |
ਭਾਜਪਾ ਨੂੰ ਪੱਛਮੀ ਹਲਕੇ ਵਿੱਚ ਨਹੀਂ ਮਿਲਣਗੀਆਂ ਵੋਟਾਂ
ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਇੱਕ ਸਾਲ ਬਾਅਦ ਉਸੇ ਆਗੂ ਨੂੰ ਆਪਣਾ ਚੋਣ ਨਿਸ਼ਾਨ ਦੇ ਕੇ ਉਮੀਦਵਾਰ ਬਣਾਉਂਦੀ ਹੈ। ਮੈਂ ਭਾਜਪਾ ਦੀ ਲੀਡਰਸ਼ਿਪ ਅਤੇ ਸੁਨੀਲ ਜਾਖੜ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ ਕਰੋਗੇ? ਤੁਹਾਨੂੰ ਕੋਈ ਦੂਸਰਾ ਹੋਰ ਵਿਅਕਤੀ ਨਹੀ ਮਿਲਿਆ ਸੀ |ਭਾਜਪਾ ਨੂੰ ਪੱਛਮੀ ਹਲਕੇ ਤੋਂ ਕੋਈ ਵੋਟ ਨਹੀਂ ਮਿਲੇਗੀ।
ਭਾਜਪਾ ਦੀਆਂ ਏਜੰਸੀਆਂ ਵਿਗਾੜ ਰਹੀ ਹੈ ਮਾਹੌਲ
ਪ੍ਰਤਾਪ ਬਾਜਵਾ ਨੇ ਕਿਹਾ ਕਿ ਹਿਮਾਚਲ ਵਿੱਚ ਵਾਪਰ ਰਹੀਆਂ ਘਟਨਾਵਾਂ ਨਿੰਦਣਯੋਗ ਹਨ। ਜਲੰਧਰ ਦੇ ਸੰਸਦ ਮੈਂਬਰ ਚੰਨੀ ਅਤੇ ਮੈਂ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਗੱਲ ਕੀਤੀ ਹੈ। ਭਾਜਪਾ ਦੀਆਂ ਏਜੰਸੀਆਂ ਦੇਸ਼ ਵਿੱਚ ਅਜਿਹਾ ਮਾਹੌਲ ਬਣਾ ਰਹੀਆਂ ਹਨ। ਖਾਸ ਕਰਕੇ ਪੰਜਾਬੀਆਂ ਦੇ ਖਿਲਾਫ|