ਕਾਂਗਰਸ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਭਗਵੰਤ ਮਾਨ, ਮੈਂ ਤੁਹਾਡੇ ਵੱਲੋਂ ਦਿੱਤੀ ਚੁਣੌਤੀ ਨੂੰ ਸਵੀਕਾਰ ਕਰਦਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਸ਼ਰਤ ਵੀ ਰੱਖੀ ਹੈ।
ਬਹਿਸ ਸੁਪਰੀਮ ਕੋਰਟ ਦੇ ਜੱਜ ਦੇ ਸਾਹਮਣੇ ਹੋਣੀ ਚਾਹੀਦੀ ਹੈ।
ਪ੍ਰਤਾਪ ਬਾਜਵਾ ਨੇ ਲਿਖਿਆ ਕਿ ਭਗਵੰਤ ਮਾਨ, ਮੈਂ ਤੁਹਾਡੇ ਵੱਲੋਂ ਦਿੱਤੀ ਚੁਣੌਤੀ ਨੂੰ ਸਵੀਕਾਰ ਕਰਦਾ ਹਾਂ। ਇਹ ਬਹਿਸ ਵਿਧਾਨ ਸਭਾ ਵਿੱਚ ਨਹੀਂ ਸਗੋਂ ਸਾਂਝੀ ਥਾਂ ’ਤੇ ਹੋਣੀ ਚਾਹੀਦੀ ਹੈ। ਬਹਿਸ ਦੀ ਅਗਵਾਈ ਦੇਸ਼ ਦੀ ਮਾਣਯੋਗ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਾਂ ਚਾਰ ਧਿਰਾਂ ਲਈ ਸਹਿਮਤੀ ਵਾਲਾ ਵਿਅਕਤੀ ਕਰੇਗਾ।
ਬਹਿਸ ਨੂੰ ਮੀਡੀਆ ਕਰੇ ਕਵਰ
ਭਰੋਸਾ ਦਵਾਓ ਕਿ ਹਰ ਮੀਡੀਆ ਚੈਨਲ ਇਸ ਬਹਿਸ ਨੂੰ ਕਵਰ ਕਰੇਗਾ। ਕੇਜੀ ਮੀਡੀਆ ਕੈਮਰਿਆਂ ਨੂੰ ਅਸੈਂਬਲੀ ਵਾਂਗ ਕੰਟਰੋਲ ਨਹੀਂ ਕਰੇਗੀ।
ਸੀਐਮ ਭਗਵੰਤ ਮਾਨ ਨੇ 1 ਨਵੰਬਰ ਤੱਕ ਦਾ ਦਿੱਤਾ ਸਮਾਂ
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਮੇਰਾ ਭਾਜਪਾ ਪ੍ਰਧਾਨ ਜਾਖੜ ਜੀ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਨੂੰ ਖੁੱਲ੍ਹਾ ਸੱਦਾ ਹੈ ਕਿ ਹਰ ਰੋਜ਼ ਕਿੱਚ-ਕਿਚ ਕਰਨ ਦੀ ਬਜਾਏ ਪੰਜਾਬੀਆਂ ਅਤੇ ਮੀਡੀਆ ਦੇ ਸਾਹਮਣੇ ਬੈਠੀਏ। ਹੁਣ ਤੱਕ ਕਿਸਨੇ ਲੁਟਿਆ, ਭਾਈ-ਭਤੀਜੇ,ਸਾਲੇ-ਜੀਜੇ ,ਦੋਸਤ,ਟੋਲ ਪਲਾਜ਼ਾ,ਨੌਜਵਾਨ,ਖੇਤੀ,ਕਾਰੋਬਾਰੀ-ਦੁਕਾਨਦਾਰ,ਗੁਰੂਆਂ ਦੀ ਬਾਣੀ,ਨਹਿਰਾਂ ਦੇ ਪਾਣੀ ਵਰਗੇ ਸਾਰੇ ਮੁੱਦਿਆਂ 'ਤੇ ਬਹਿਸ ਲਾਈਵ।
ਤੁਸੀਂ ਆਪਣੇ ਨਾਲ ਕਾਗਜ਼ ਵੀ ਲਿਆ ਸਕਦੇ ਹੋ ਪਰ ਮੈਂ ਮੂੰਹੋਂ ਬੋਲਾਂਗਾ। 1 ਨਵੰਬਰ 'ਪੰਜਾਬ ਦਿਵਸ' ਚੰਗਾ ਦਿਨ ਹੋਵੇਗਾ। ਤੁਹਾਨੂੰ ਤਿਆਰੀ ਲਈ ਵੀ ਸਮਾਂ ਮਿਲੇਗਾ। ਮੈਂ ਪੂਰੀ ਤਰ੍ਹਾਂ ਤਿਆਰ ਹਾਂ ਕਿਉਂਕਿ ਸੱਚ ਬੋਲਣ ਲਈ ਚੀਜ਼ਾਂ ਨੂੰ ਯਾਦ ਕਰਨ ਦੀ ਲੋੜ ਨਹੀਂ ਹੈ।