ਜਲੰਧਰ DC ਦਫਤਰ ਬਾਹਰ ਲੱਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰ, ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਈ ਹੱਥਾਂ-ਪੈਰਾਂ
ਜਲੰਧਰ 'ਚ ਮੁੱਖ ਮੰਤਰੀ ਭਾਲ ਯਾਤਰਾ ਦੇ ਪੋਸਟਰ ਲਗਾਏ ਗਏ ਹਨ। ਦੱਸ ਦੇਈਏ ਕਿ ਜਲੰਧਰ ਦੇ ਡੀ ਸੀ ਦਫ਼ਤਰ ਦੇ ਮੁੱਖ ਗੇਟ 'ਤੇ ਮੁੱਖ ਮੰਤਰੀ ਭਾਲ ਯਾਤਰਾ ਦੇ ਪੋਸਟਰ ਲਗਾਏ ਗਏ ਹਨ। ਇਸ ਤਹਿਤ ਡੀ ਸੀ ਦਫ਼ਤਰ ਦੇ ਬਾਹਰ ਮੁੱਖ ਮੰਤਰੀ ਲੱਭੋ ਯਾਤਰਾ ਦੇ ਪੋਸਟਰ ਲਾਏ ਗਏ ਹਨ।
ਭਾਲ ਪੰਜਾਬੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਖੋਜ ਕਰਨਾ। ਇਸ ਤਹਿਤ ਡੀਸੀ ਦਫ਼ਤਰ ਦੇ ਬਾਹਰ ਮੁੱਖ ਮੰਤਰੀ ਲੱਭੋ ਯਾਤਰਾ ਦੇ ਪੋਸਟਰ ਲਾਏ ਗਏ ਹਨ।
ਪੋਸਟਰ ਹਟਾਉਣ ਲਈ ਅਧਿਕਾਰੀਆਂ ਨੂੰ ਭੇਜਿਆ
ਪੋਸਟਰ ਵੱਡੇ A 4 ਸਾਈਜ਼ ਦੇ ਪੇਪਰ 'ਤੇ ਛਾਪੇ ਗਏ ਹਨ, ਜੋ ਕਿ ਕੰਧ ਉਤੇ ਚਿਪਕਾਏ ਗਏ। ਜ਼ਿਲ੍ਹਾ ਪ੍ਰਸ਼ਾਸਨਿਕ ਦਫ਼ਤਰ 2 ਦਿਨਾਂ ਦੀ ਹਫ਼ਤਾਵਾਰੀ ਛੁੱਟੀ ਤੋਂ ਬਾਅਦ ਖੁੱਲ੍ਹਿਆ ਹੈ ਤੇ ਫਿਲਹਾਲ ਇਨ੍ਹਾਂ ਪੋਸਟਰਾਂ ਦਾ ਕਿਸੇ ਨੇ ਨੋਟਿਸ ਨਹੀਂ ਲਿਆ। ਪੋਸਟਰ ਲਗਾਏ ਜਾਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਤੁਰੰਤ ਮੁਲਾਜ਼ਮਾਂ ਨੂੰ ਪੋਸਟਰ ਹਟਾਉਣ ਲਈ ਭੇਜਿਆ ਗਿਆ।
'Jalandhar latest news','dc office jalandhar','posters of chief minister bhagwant mann','punjab news'