ਜਲੰਧਰ 'ਚ ਪੁਲਸ ਨੇ 4 ਚੋਰਾਂ ਨੂੰ ਕਾਬੂ ਕੀਤਾ ਹੈ, ਜਿਸ 'ਚ ਕਮਿਸ਼ਨਰੇਟ ਪੁਲਸ ਨੇ ਇਕ ਘਰ 'ਚੋਂ 6 ਘੜੀਆਂ, ਸੋਨੇ ਦੀਆਂ ਮੁੰਦਰੀਆਂ ਅਤੇ ਨਕਦੀ ਚੋਰੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਜਿਸ ਸੁਨਿਆਰੇ ਨੂੰ ਚੋਰਾਂ ਨੇ ਸੋਨੇ ਦੀਆਂ ਮੁੰਦਰੀਆਂ ਵੇਚੀਆਂ ਹਨ, ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਦਰਅਸਲ, ਜਲੰਧਰ ਦੇ ਕਿਊਰੋ ਮਾਲ ਸਥਿਤ ਚੱਢਾ ਜਿਊਲਰਜ਼ ਚੋਰਾਂ ਵੱਲੋਂ ਕਬੂਲ ਕੀਤੇ ਗੁਨਾਹਾਂ ਕਾਰਨ ਘਿਰਿਆ ਹੋਇਆ ਹੈ।
ਸੁਨਿਆਰਾ ਵੀ ਗ੍ਰਿਫਤਾਰ
ਮੁਲਜ਼ਮਾਂ ਨੇ ਤਿੰਨ ਸੋਨੇ ਦੀਆਂ ਮੁੰਦਰੀਆਂ ਵੇਚਣ ਦੀ ਗੱਲ ਕਬੂਲੀ ਹੈ। ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਇਹ ਮਾਮਲਾ ਥਾਣਾ ਡਵੀਜ਼ਨ ਨੰਬਰ 7 'ਚ 29 ਜੁਲਾਈ ਨੂੰ ਦਰਜ ਕੀਤਾ ਗਿਆ ਸੀ, ਜਿਸ ਵਿੱਚ ਪੁਲਸ ਨੇ ਕਾਰਵਾਈ ਕਰਦੇ ਹੋਏ 9 ਅਗਸਤ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਿਸ ਵਿਅਕਤੀ ਨੂੰ ਇਹ ਸਮਾਨ ਵੇਚਦਾ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੀ ਪੁਲਸ ਨੂੰ ਭਵਨੀਤ ਥਿੰਦ ਪੁੱਤਰ ਮਨਮੋਹਨ ਸਿੰਘ ਥਿੰਦ ਵਾਸੀ ਐਚ.ਐਨ.222 ਰਣਜੀਤ ਇਨਕਲੇਵ ਕੈਂਟ ਰੋਡ ਜਲੰਧਰ ਨੇ ਸ਼ਿਕਾਇਤ ਦਿੱਤੀ ਸੀ ਕਿ ਅਣਪਛਾਤੇ ਵਿਅਕਤੀ ਦਿਨ ਦਿਹਾੜੇ ਉਸ ਦੇ ਘਰ ਦਾਖਲ ਹੋ ਕੇ ਕੀਮਤੀ ਘੜੀਆਂ, ਪੈਸੇ ਅਤੇ ਸੋਨਾ ਚੋਰੀ ਕਰ ਕੇ ਲੈ ਗਏ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੁਲਸ ਟੀਮ ਨੂੰ ਵਾਰਦਾਤ ਵਿੱਚ ਸ਼ਾਮਲ ਮੁਲਜ਼ਮ ਬਾਰੇ ਜਾਣਕਾਰੀ ਮਿਲੀ।
ਮੁਲਜ਼ਮਾਂ ਦੀ ਪਛਾਣ
ਮੁਲਜ਼ਮਾਂ ਦੀ ਪਛਾਣ ਗੁੱਡੂ ਪੁੱਤਰ ਸੁਰਜੀ ਵਾਸੀ ਪਲਾਟ ਨੰਬਰ 74-ਬੀ ਪ੍ਰੋਫੈਸਰ ਕਲੋਨੀ, ਅਰਜੁਨ ਪੁੱਤਰ ਰਜਿੰਦਰ ਵਾਸੀ ਕੋਠੀ ਨੰਬਰ 15 ਨੇੜੇ ਬਾਬਾ ਚਿਕਨ ਜੌਹਲ ਮਾਰਕੀਟ, ਦੀਪਕ ਕੁਮਾਰ ਉਰਫ਼ ਦੀਪਕ ਪੁੱਤਰ ਲਛਮੀ ਨਰਾਇਣ ਵਾਸੀ ਕੁੱਕੀ ਢਾਬਾ ਵਜੋਂ ਹੋਈ ਹੈ। ਸੁਨਿਆਰੇ ਨਿਤੇਸ਼ ਚੱਢਾ ਪੁੱਤਰ ਹਰਜਿੰਦਰ ਪਾਲ ਚੱਢਾ ਵਾਸੀ EL-51 ਮੁਹੱਲਾ ਕਾਲੋਵਾਲੀ ਅਟਾਰੀ ਬਜ਼ਾਰ ਜਲੰਧਰ ਵਜੋਂ ਹੋਈ।
6 ਘੜੀਆਂ ਅਤੇ 2 ਫੋਨ ਵੀ ਬਰਾਮਦ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਚੋਰਾਂ ਕੋਲੋਂ 6 ਘੜੀਆਂ ਅਤੇ ਦੋ ਮੋਬਾਇਲ ਫੋਨ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਚੋਰਾਂ ਨੇ ਕਬੂਲਿਆ ਕਿ ਜਲੰਧਰ ਦੇ ਕਿਊਰੋ ਮਾਲ ਨੇੜੇ ਚੱਢਾ ਜਿਊਲਰ ਨੂੰ ਸੋਨੇ ਦੀਆਂ ਤਿੰਨ ਮੁੰਦਰੀਆਂ ਵੇਚੀਆਂ ਹਨ।
ਇਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ
ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 7 ਵਿੱਚ ਧਾਰਾ 80, 331(3), 305, 3(5) ਬੀਐਨਐਸ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।