ਜਲੰਧਰ ਤੋਂ ਬਿਆਸ ਦਰਿਆ 'ਚ ਮੂਰਤੀ ਵਿਸਰਜਨ ਕਰਨ ਗਏ ਚਾਰ ਨੌਜਵਾਨ ਵਹਿ ਗਏ। ਜਿਸ ਤੋਂ ਬਾਅਦ ਰੌਲਾ ਪੈ ਗਿਆ ਅਤੇ ਨੌਜਵਾਨਾਂ ਨੂੰ ਬਚਾਉਣ ਲਈ ਮਦਦ ਮੰਗਣ ਲੱਗੇ। ਲੋਕਾਂ ਨੇ ਘਟਨਾ ਦੀ ਸੂਚਨਾ ਗੋਤਾਖੋਰਾਂ ਨੂੰ ਦੇ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤਾ । ਹਾਲਾਂਕਿ ਅਜੇ ਤੱਕ ਨੌਜਵਾਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਮੂਰਤੀ ਵਿਸਰਜਨ ਤੋਂ ਬਾਅਦ ਇਸ਼ਨਾਨ ਕਰਨ ਗਏ
ਲੋਕਾਂ ਅਨੁਸਾਰ 50 ਲੋਕ ਬਿਆਸ ਵਿੱਚ ਮੂਰਤੀ ਵਿਸਰਜਨ ਕਰਨ ਗਏ ਸਨ। ਇਸ ਦੌਰਾਨ 4 ਨੌਜਵਾਨ ਨਹਾਉਣ ਲਈ ਨਦੀ 'ਚ ਉਤਰੇ । ਪਾਣੀ ਦਾ ਵਹਾਅ ਤੇਜ਼ ਸੀ ਅਤੇ ਉਹ ਉਸ ਵਿੱਚ ਵਹਿ ਗਏ । ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਅਤੇ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਗਿਆ।
ਮ੍ਰਿਤਕਾਂ ਦੀ ਪਛਾਣ
ਮ੍ਰਿਤਕ ਨੌਜਵਾਨ ਜਲੰਧਰ ’ਚ ਇਹ ਅਰਬਨ ਅਸਟੇਟ ਫ਼ੇਜ਼ 1 ’ਚ ਰਹਿੰਦੇ ਸਨ। ਨੌਜਵਾਨਾਂ ਦੀ ਪਛਾਣ ਅੰਕਿਤ, ਧੀਰਜ, ਗੋਲੂ ਅਤੇ ਰਣਜੀਤ ਵਜੋਂ ਹੋਈ ਹੈ ਜੋ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੀਤਾਪੁਰ ਦੇ ਪਿੰਡ ਖਰਾਰਾ ਮੂਲ ਦੇ ਹਨ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਮ੍ਰਿਤਕਾਂ ਦੀ ਉਮਰ 17 ਤੋਂ 22 ਸਾਲ ਵਿਚਕਾਰ ਹੈ।
ਗੋਤਾਖੋਰਾਂ ਦੀ ਤਲਾਸ਼ੀ ਮੁਹਿੰਮ ਜਾਰੀ
ਘਟਨਾ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਭਾਲ ਜਾਰੀ ਹੈ ਪਰ ਅਜੇ ਤੱਕ ਕਿਸੇ ਵੀ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਨੌਜਵਾਨ ਦੀ ਤਲਾਸ਼ 'ਚ ਜੁਟੀ ।