ਖ਼ਬਰਿਸਤਾਨ ਨੈੱਟਵਰਕ: ਦੇਸ਼ 'ਚ ਮਹੀਨੇ ਦੇ ਪਹਿਲੇ ਦਿਨ ਕਈ ਬਦਲਾਅ ਹੁੰਦੇ ਹਨ| ਜਿਸ ਵਿੱਚ ਐਲਪੀਜੀ ਗੈਸ ਵੀ ਸ਼ਾਮਲ ਹੈ। ਇਸ ਵਾਰ ਮਈ ਵਿੱਚ ਵੀ ਕਈ ਬਦਲਾਅ ਦੇਖਣ ਨੂੰ ਮਿਲਣਗੇ। ਜਿਸਦਾ ਸਭ ਤੋਂ ਵੱਧ ਅਸਰ ਆਮ ਆਦਮੀ ਦੀ ਜੇਬ 'ਤੇ ਪਵੇਗਾ। 1 ਮਈ, 2025 ਤੋਂ ਵੱਧ ਟ੍ਰਾਂਜੈਕਸ਼ਨ ਫੀਸਾਂ ਦਾ ਭੁਗਤਾਨ ਕਰਨਾ ਪਵੇਗਾ। ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ATM ਟ੍ਰਾਂਜੈਕਸ਼ਨ ਫੀਸਾਂ ਵਿੱਚ ਵਾਧੇ ਦਾ ਅਸਰ ਉਨ੍ਹਾਂ ਗਾਹਕਾਂ 'ਤੇ ਪਵੇਗਾ ਜੋ ਮੁਫਤ ਟ੍ਰਾਂਜੈਕਸ਼ਨ ਸੀਮਾ ਤੋਂ ਵੱਧ ਟ੍ਰਾਂਜੈਕਸ਼ਨ ਕਰਦੇ ਹਨ। ਹਰ
ATM ਕਢਵਾਉਣ ਦੇ ਖਰਚਿਆਂ ਵਿੱਚ ਹੋਵੇਗਾ ਵਾਧਾ
ਆਰਬੀਆਈ ਨੇ ਇਹ ਐਲਾਨ ਕੀਤਾ ਹੈ ਕਿ ਹੁਣ ਗਾਹਕਾਂ ਨੂੰ ਏਟੀਐਮ ਤੋਂ ਕੈਸ਼ ਕਢਵਾਉਣ 'ਤੇ ਜ਼ਿਆਦਾ ਚਾਰਜ ਦੇਣਾ ਪਵੇਗਾ। ਪਹਿਲਾਂ ਇਹ ਚਾਰਜ 21 ਰੁਪਏ ਸੀ, ਪਰ ਹੁਣ ਇਸਨੂੰ ਵਧਾ ਕੇ 23 ਰੁਪਏ ਕੀਤਾ ਜਾ ਰਿਹਾ ਹੈ। ਇਹ ਨਵਾਂ ਚਾਰਜ 1 ਮਈ 2025 ਤੋਂ ਲਾਗੂ ਹੋ ਜਾਵੇਗਾ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਬਦਲਾਅ ਦੇਸ਼ ਦੀ ਕੇਂਦਰੀ ਬੈਂਕ, ਆਰਬੀਆਈ ਅਤੇ ਐਨਪੀਸੀਆਈ (ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ) ਨੇ ਮਿਲ ਕੇ ਕੀਤਾ ਹੈ।
ਹੁਣ ਮੈਟਰੋ ਸ਼ਹਿਰਾਂ 'ਚ ਤਿੰਨ ਵਾਰੀ ਤਕ ਕੈਸ਼ ਕਢਵਾਉਣਾ ਕਢਵਾਉਣਾ ਮੁਫਤ ਹੈ ਪਰ ਲਿਮਟ ਤੋਂ ਵੱਧ ਨਕਦੀ ਕਢਵਾਉਣ 'ਤੇ 21 ਰੁਪਏ ਚਾਰਜ ਦੇਣਾ ਪੈਂਦਾ ਹੈ ਜੋ ਤੁਹਾਡੇ ਬੈਂਕ ਖਾਤੇ 'ਚੋਂ ਆਟੋਮੈਟਿਕ ਕੱਟਿਆ ਜਾਂਦਾ ਹੈ।
LPG ਗੈਸ 'ਤੇ ਪਵੇਗਾ ਪ੍ਰਭਾਵ
ਹਰ ਮਹੀਨੇ ਗੈਸ ਏਜੰਸੀ ਦੁਆਰਾ ਘਰੇਲੂ ਗੈਸ ਤੋਂ ਵਪਾਰਕ ਗੈਸ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ। ਭਾਵ, ਪਹਿਲੀ ਤਰੀਕ ਨੂੰ ਇਸਦੀ ਕੀਮਤ ਵਿੱਚ ਵਾਧਾ ਜਾਂ ਕਮੀ ਹੋਵੇਗੀ। ਧਿਆਨ ਦੇਣ ਯੋਗ ਹੈ ਕਿ ਅਪ੍ਰੈਲ ਵਿੱਚ ਹੀ ਸਰਕਾਰ ਨੇ ਸਾਰੇ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਲਗਭਗ 50 ਰੁਪਏ ਦਾ ਵਾਧਾ ਕੀਤਾ ਹੈ।
FD ਅਤੇ ਬਚਤ ਖਾਤੇ 'ਚ ਹੋਵੇਗਾ ਬਦਲਾਅ
ਆਰਬੀਆਈ ਨੇ ਇਸ ਸਾਲ ਲਗਾਤਾਰ ਦੋ ਵਾਰ ਰੈਪੋ ਰੇਟ ਘਟਾਏ ਹਨ। ਜਿਸਦਾ ਪ੍ਰਭਾਵ ਬੈਂਕ ਦੀਆਂ ਐਫਡੀ ਖਾਤਿਆਂ ਤੋਂ ਲੈ ਕੇ ਕਰਜ਼ਿਆਂ ਤੱਕ ਦੀਆਂ ਵਿਆਜ ਦਰਾਂ ਵਿੱਚ ਦੇਖਿਆ ਗਿਆ। ਕਈ ਸਰਕਾਰੀ ਅਤੇ ਵੱਡੇ ਨਿੱਜੀ ਬੈਂਕਾਂ ਨੇ ਆਪਣੀਆਂ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਕਈ ਬੈਂਕ ਵਿਆਜ ਦਰਾਂ ਵਿੱਚ ਵੀ ਬਦਲਾਅ ਕਰ ਸਕਦੇ ਹਨ।
ਬੈਂਕ ਵਿੱਚ ਬਦਲਾਅ
1 ਮਈ ਤੋਂ ਗ੍ਰਾਮੀਣ ਬੈਂਕਾਂ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ। ਹਰ ਰਾਜ ਦੇ ਸਾਰੇ ਗ੍ਰਾਮੀਣ ਬੈਂਕਾਂ ਨੂੰ ਮਿਲਾ ਕੇ ਇੱਕ ਵੱਡਾ ਬੈਂਕ ਬਣਾਉਣ ਦੀ ਯੋਜਨਾ ਹੈ। ਇਹ ਕੰਮ ਇੱਕ ਰਾਜ, ਇੱਕ ਆਰਆਰਬੀ ਯੋਜਨਾ ਦੇ ਤਹਿਤ ਕੀਤਾ ਜਾਵੇਗਾ। ਇਹ ਬਦਲਾਅ ਸਭ ਤੋਂ ਪਹਿਲਾਂ 11 ਰਾਜਾਂ ਵਿੱਚ ਦੇਖਿਆ ਜਾਵੇਗਾ। ਇਨ੍ਹਾਂ ਵਿੱਚ ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਜੰਮੂ ਅਤੇ ਕਸ਼ਮੀਰ, ਕਰਨਾਟਕ, ਗੁਜਰਾਤ, ਮੱਧ ਪ੍ਰਦੇਸ਼, ਉੜੀਸਾ, ਰਾਜਸਥਾਨ, ਮੱਧ ਪ੍ਰਦੇਸ਼ ਸ਼ਾਮਲ ਹਨ।
ਰੇਲਵੇ 'ਚ ਵੱਡਾ ਬਦਲਾਅ
1 ਮਈ ਤੋਂ ਰੇਲਵੇ ਟਿਕਟ ਬੁਕਿੰਗ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਹੁਣ ਯਾਤਰੀ ਵੇਟਿੰਗ ਟਿਕਟਾਂ 'ਤੇ ਸਲੀਪਰ ਅਤੇ ਏਸੀ ਕੋਚਾਂ ਵਿੱਚ ਯਾਤਰਾ ਨਹੀਂ ਕਰ ਸਕਣਗੇ।