ਡੇਰਾ ਬਿਆਸ ਜਾਣ ਵਾਲੇ ਲੋਕਾਂ ਲਈ ਅਹਿਮ ਖਬਰ ਹੈ। ਦੱਸ ਦੇਈਏ ਕਿ ਰਾਧਾ ਸੁਆਮੀ ਸਤਿਸੰਗ ਡੇਰੇ ਵਿੱਚ ਸ਼ਰਧਾਲੂਆਂ ਦੀ ਵੱਧ ਰਹੀ ਆਮਦ ਨੂੰ ਦੇਖਦਿਆਂ ਸ਼ਰਧਾਲੂਆਂ ਦੀ ਸਹੂਲਤ ਲਈ, ਰੇਲਵੇ ਵਿਭਾਗ ਨੇ ਇੱਕ ਹੋਰ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਐਲਾਨ ਕੀਤਾ ਹੈ। ਇਹ ਰੇਲਗੱਡੀ ਸਹਾਰਨਪੁਰ ਤੋਂ ਬਿਆਸ ਅਤੇ ਬਿਆਸ ਤੋਂ ਸਹਾਰਨਪੁਰ ਵਿਚਕਾਰ ਚੱਲੇਗੀ।
ਕਿਹੜੇ-ਕਿਹੜੇ ਸਟੇਸ਼ਨਾਂ ਉਤੇ ਹੋਵੇਗਾ ਸਟਾਪੇਜ
ਇਹ ਰੇਲ ਗੱਡੀਆਂ ਬਿਆਸ ਡੇਰੇ ਜਾਣ ਵਾਲੇ ਸਮਰਥਕਾਂ ਦੀ ਸਹੂਲਤ ਲਈ ਚਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਇਹ ਰੇਲਗੱਡੀ ਬਿਆਸ, ਜਲੰਧਰ ਸ਼ਹਿਰ, ਲੁਧਿਆਣਾ, ਅੰਬਾਲਾ, ਜਗਾਧਰੀ ਵਰਕਸ਼ਾਪ, ਯਮੁਨਾਨਗਰ ਜਗਾਧਰੀ ਅਤੇ ਸਹਾਰਨਪੁਰ ਸਟੇਸ਼ਨਾਂ 'ਤੇ ਰੁਕੇਗੀ।
ਦੋਵੇਂ ਰੇਲਗੱਡੀਆਂ ਇਸ ਦਿਨ ਚੱਲਣਗੀਆਂ
ਜਾਣਕਾਰੀ ਅਨੁਸਾਰ ਰੇਲਗੱਡੀਆਂ ਦੇ ਨੰਬਰ 04565 ਅਤੇ 04566 ਹਨ, ਜੋ ਸਹਾਰਨਪੁਰ ਅਤੇ ਬਿਆਸ ਵਿਚਕਾਰ ਚੱਲਣਗੀਆਂ। ਇਹ ਵਿਸ਼ੇਸ਼ ਰੇਲਗੱਡੀ (04565) 21 ਮਾਰਚ (ਸ਼ੁੱਕਰਵਾਰ) ਨੂੰ ਰਾਤ ਲਗਭਗ 8.50 ਵਜੇ ਸਹਾਰਨਪੁਰ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ ਲਗਭਗ 2.15 ਵਜੇ ਬਿਆਸ ਪਹੁੰਚੇਗੀ। 23 ਮਾਰਚ ਨੂੰ ਵਾਪਸੀ ਲਈ, ਟ੍ਰੇਨ ਨੰਬਰ 04566 ਬਿਆਸ ਤੋਂ ਦੁਪਹਿਰ 3:00 ਵਜੇ ਰਵਾਨਾ ਹੋਵੇਗੀ ਅਤੇ ਰਾਤ 8:20 ਵਜੇ ਸਹਾਰਨਪੁਰ ਪਹੁੰਚੇਗੀ।