ਜੰਮੂ-ਕਸ਼ਮੀਰ ਦੇ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਸ਼ਰਧਾਲੂ ਆਉਂਦੇ ਹਨ। ਪਿਛਲੇ ਕੁਝ ਸਾਲਾਂ ਵਿੱਚ, ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਪਹਾੜਾਂ ਵਿੱਚ ਇਸ ਯਾਤਰਾ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਸ਼ਰਧਾਲੂਆਂ ਦੀ ਸਹੂਲਤ ਲਈ, 18 ਜੂਨ ਤੋਂ ਜੰਮੂ ਅਤੇ ਵੈਸ਼ਨੋ ਦੇਵੀ ਵਿਚਕਾਰ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਨੂੰ ਬੁੱਕ ਕਰਨ ਲਈ ਸ਼ਰਧਾਲੂਆਂ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ।
ਹੈਲੀਕਾਪਟਰ ਪੈਕੇਜ ਦੀ ਸਹੂਲਤ ਦੇ ਨਾਲ ਹੋਰ ਵੀ ਕਈ ਸਹੂਲਤਾਂ ਪ੍ਰਦਾਨ
ਸੀ.ਈ.ਓ. ਸ਼ਰਾਈਨ ਬੋਰਡ ਅੰਸ਼ੁਲ ਗਰਗ ਨੇ ਟਵੀਟ ਕਰਦੇ ਹੋਏ ਨੇ ਲਿਖਿਆ ਕਿ ਜੰਮੂ-ਵੈਸ਼ਨੋ ਦੇਵੀ ਹੈਲੀਕਾਪਟਰ ਪੈਕੇਜ 'ਚ ਹੈਲੀਕਾਪਟਰ ਦੀ ਸਹੂਲਤ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਬੈਟਰੀ ਕਾਰ ਦੀ ਸਹੂਲਤ, ਦਰਸ਼ਨਾਂ 'ਚ ਤਰਜੀਹ, ਰਿਫਰੈਸ਼ਮੈਂਟ ਅਤੇ ਪ੍ਰਸ਼ਾਦ ਦੇ ਨਾਲ-ਨਾਲ ਭੈਰੋਂ ਵੈਲੀ ਰੋਪਵੇਅ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਗਲੇ ਦਿਨ ਲਈ ਵਾਪਸੀ ਪੈਕੇਜ ਬੁੱਕ ਕਰਵਾਉਣ ਵਾਲੇ ਸ਼ਰਧਾਲੂਆਂ ਨੂੰ ਸ਼ਰਧਾ ਸੁਮਨ ਵਿਸ਼ੇਸ਼ ਪੂਜਾ (SSBP), ਆਰਤੀ ਅਤੇ ਭਵਨ ਵਿੱਚ ਠਹਿਰਨ ਦੀ ਸਹੂਲਤ ਵੀ ਮਿਲੇਗੀ।
ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਉਸੇ ਦਿਨ ਵਾਪਸ ਆਉਣ ਵਾਲੇ ਸ਼ਰਧਾਲੂਆਂ ਨੂੰ ਉਕਤ ਸਹੂਲਤ ਲਈ ਪ੍ਰਤੀ ਸ਼ਰਧਾਲੂ 35,000 ਰੁਪਏ ਅਦਾ ਕਰਨੇ ਪੈਣਗੇ। ਅਗਲੇ ਦਿਨ ਪਰਤਣ ਵਾਲੇ ਹਰ ਸ਼ਰਧਾਲੂ ਨੂੰ 60,000 ਰੁਪਏ ਅਦਾ ਕਰਨੇ ਪੈਣਗੇ। ਸ਼ਰਧਾਲੂ 18 ਜੂਨ ਤੋਂ ਅਧਿਕਾਰਤ ਵੈੱਬਸਾਈਟ ਤੋਂ ਉਕਤ ਪੈਕੇਜ ਦੀ ਸਹੂਲਤ ਬੁੱਕ ਕਰ ਸਕਦੇ ਹਨ।