ਜਲੰਧਰ ਦੇ ਭਾਰਗਵ ਕੈਂਪ ਸਥਿਤ ਸਤਿਗੁਰੂ ਕਬੀਰ ਮੰਦਿਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ.ਗਰਪ੍ਰੀਤ ਕੌਰ ਨੇ ਮੱਥਾ ਟੇਕਿਆ। ਜਿੱਥੇ ਉਨ੍ਹਾਂ ਕਿਹਾ ਕਿ ਅੱਜ ਉਹ ਚੋਣਾਂ ਵਿੱਚ ਆਪਣੀ ਰਿਕਾਰਡ ਤੋੜ ਜਿੱਤ ਲਈ ਲੋਕਾਂ ਦਾ ਧੰਨਵਾਦ ਕਰਨ ਆਏ ਹਨ। ਸੀਐਮ ਮਾਨ ਦੋ ਦਿਨਾਂ ਲਈ ਜਲੰਧਰ ਆਏ ਹੋਏ ਹਨ, ਆਪਣੇ ਵਾਅਦੇ ਮੁਤਾਬਕ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਅਤੇ ਮੌਕੇ 'ਤੇ ਹੀ ਹੱਲ ਕਰਵਾ ਰਹੇ ਹਨ|
ਨਿਗਮ ਚੋਣਾਂ ਨੂੰ ਲੈ ਕੇ ਰਣਨੀਤੀ ਕਰਨਗੇ ਤਿਆਰ
ਗੁਰਪ੍ਰੀਤ ਕੌਰ ਨੇ ਕਿਹਾ ਕਿ ਨਿਗਮ ਚੋਣਾਂ 'ਚ ਵੀ 'ਆਪ' ਨੂੰ ਹੀ ਬਹੁਮਤ ਮਿਲੇਗੀ। ਜਲੰਧਰ ਪੱਛਮੀ ਤੋਂ ਨਵੇਂ ਬਣੇ ਵਿਧਾਇਕ ਮੋਹਿੰਦਰ ਭਗਤ ਨੇ ਕਿਹਾ ਸੀ ਕਿ ਜਲੰਧਰ ਨਿਗਮ 'ਚ 'ਆਪ' ਦਾ ਹੀ ਮੇਅਰ ਬਣੇਗਾ। ਗੁਰਪ੍ਰੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਜਲੰਧਰ ਦੇ ਦੋ ਦਿਨਾਂ ਦੌਰੇ 'ਤੇ ਹਨ, ਉਹ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਨਿਗਮ ਚੋਣਾਂ ਨੂੰ ਲੈ ਕੇ ਅਗਲੀ ਰਣਨੀਤੀ ਤਿਆਰ ਕਰਨਗੇ।
ਵਾਅਦੇ ਮੁਤਾਬਕ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ
ਦੱਸ ਦੇਈਏ ਕਿ ਮੁੱਖ ਮੰਤਰੀ ਦਾ ਅੱਜ ਦੂਜਾ ਦਿਨ ਹੈ, ਉਹ ਜਲੰਧਰ ਸਥਿਤ ਆਪਣੀ ਰਿਹਾਇਸ਼ 'ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰ ਰਹੇ ਹਨ। ਵਾਅਦੇ ਮੁਤਾਬਕ ਉਨ੍ਹਾਂ ਕੱਲ੍ਹ ਪਾਰਟੀ ਅਧਿਕਾਰੀਆਂ ਅਤੇ ਵਲੰਟੀਅਰਾਂ ਨਾਲ ਵੀ ਮੁਲਾਕਾਤ ਵੀ ਕੀਤੀ।