ਫਿਰੋਜ਼ਪੁਰ-ਫਾਜ਼ਿਲਕਾ ਜੀ ਟੀ ਰੋਡ 'ਤੇ ਕਾਰ ਤੇ ਬੱਸ ਦੀ ਟੱਕਰ 'ਚ ਇਕ ਔਰਤ ਦੀ ਮੌਤ ਹੋ ਗਈ। ਇਹ ਹਾਦਸਾ ਅੱਜ ਬੁੱਧਵਾਰ ਸਵੇਰੇ ਪਿੰਡ ਲਾਲਚੀਆਂ ਨੇੜੇ ਵਾਪਰਿਆ। ਬੱਸ ਅਤੇ ਕਾਰ ਵਿਚਕਾਰ ਵਾਪਰੇ ਸੜਕੀ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਤਿੰਨ ਹੋਰ ਕਾਰ ਸਵਾਰ ਜ਼ਖ਼ਮੀ ਹੋਏ ਹਨ।
ਧੁੰਦ ਕਾਰਣ ਵਾਪਰਿਆ ਹਾਦਸਾ
ਦੱਸ ਦੇਈਏ ਕਿ ਪੰਜਾਬ ਵਿਚ ਸੰਘਣੀ ਧੁੰਦ ਕਾਰਨ ਕਈ ਹਾਦਸੇ ਵਾਪਰ ਰਹੇ ਹਨ। ਕਾਰ ਦੇ ਓਵਰਟੇਕ ਕਰਨ ਉਤੇ ਇਹ ਹਾਦਸਾ ਵਾਪਰਿਆ।ਜਾਣਕਾਰੀ ਅਨੁਸਾਰ ਅਲਟੋ ਕਾਰ ਚੰਡੀਗੜ੍ਹ ਤੋਂ ਜਲਾਲਾਬਾਦ ਵੱਲ ਨੂੰ ਆ ਰਹੀ ਸੀ ਕਿ ਉਕਤ ਕਾਰ ਦੂਜੀ ਕਾਰ ਨੂੰ ਓਵਰਟੇਕ ਕਰਦੀ ਹੋਈ ਅੱਗੋਂ ਆ ਰਹੀ ਬੱਸ ਨਾਲ ਸਾਹਮਣਿਓਂ ਟਕਰਾ ਗਈ। ਧੁੰਦ ਜ਼ਿਆਦਾ ਹੋਣ ਕਾਰਨ ਕਾਰ ਚਾਲਕ ਨੂੰ ਅੱਗੋਂ ਆ ਰਹੀ ਬੱਸ ਦਾ ਬਿਲਕੁਲ ਪਤਾ ਨਹੀਂ ਲੱਗਿਆ।