ਜਲੰਧਰ 'ਚ ਹਿੰਦੂ ਸੰਗਠਨਾਂ ਨੇ ਸੀਲ ਕੀਤਾ ਟਰੱਕ ਫੜਿਆ ਹੈ। ਹਿੰਦੂ ਸੰਗਠਨਾਂ ਦਾ ਦੋਸ਼ ਹੈ ਕਿ ਇਸ ਟਰੱਕ ਵਿੱਚ ਗਊ ਮਾਸ ਲੋਡ ਕਰ ਕੇ ਲਿਜਾਇਆ ਜਾ ਰਿਹਾ ਸੀ। ਇਸ ਦਾ ਪਤਾ ਲੱਗਦਿਆਂ ਹੀ ਟਰੱਕ ਨੂੰ ਰੋਕ ਕੇ ਪੁਲਸ ਨੂੰ ਸੂਚਿਤ ਕੀਤਾ ਗਿਆ।
ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਸ ਨੇ ਟਰੱਕ ਡਰਾਈਵਰ ਸਮੇਤ ਦੋ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਫੋਰੈਂਸਿਕ ਅਤੇ ਡਾਕਟਰਾਂ ਦੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ।
ਟਰੱਕ ਜਾ ਰਿਹਾ ਸੀ ਜੰਮੂ-ਕਸ਼ਮੀਰ
ਹਿੰਦੂ ਆਗੂ ਨੇ ਦੱਸਿਆ ਕਿ ਫੜਿਆ ਗਿਆ ਟਰੱਕ ਜੰਮੂ-ਕਸ਼ਮੀਰ ਜਾ ਰਿਹਾ ਸੀ। ਫੜੇ ਗਏ ਡਰਾਈਵਰ ਅਤੇ ਹੈਲਪਰ ਨੇ ਮੰਨਿਆ ਹੈ ਕਿ ਟਰੱਕ ਵਿੱਚ ਸਿਰਫ਼ ਬੀਫ ਹੈ। ਹਿੰਦੂ ਸੰਗਠਨ ਦੀ ਟੀਮ ਲੁਧਿਆਣਾ ਤੋਂ ਟਰੱਕ ਦੇ ਪਿੱਛੇ ਲੱਗੀ ਹੋਈ ਸੀ ਪਰ ਟਰੱਕ ਡਰਾਈਵਰ ਚਕਮਾ ਦੇ ਕੇ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਜਲੰਧਰ ਦੀਆਂ ਟੀਮਾਂ ਨੂੰ ਚੌਕਸ ਕਰ ਦਿੱਤਾ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੌੈ।