ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ 18 ਅਪ੍ਰੈਲ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਾਰੇ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਬੰਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ 18 ਅਪ੍ਰੈਲ ਨੂੰ ਗੁੱਡ ਫਰਾਈਡੇ ਹੈ, ਜਿਸ ਕਾਰਨ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੈ।
ਤਿੰਨ ਦਿਨਾਂ ਦਾ ਵੀਕਐਂਡ
ਜੇਕਰ ਤੁਸੀ ਵੀ ਕੋਈ ਘੁਮੰਣ ਦਾ ਪਲਾਨ ਬਣ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਲੰਮਾ ਵੀਕਐਂਡ ਆ ਗਿਆ ਹੈ। 18 ਤਰੀਕ ਦੀ ਛੁੱਟੀ ਤੋਂ ਬਾਅਦ, 19 ਅਤੇ 20 ਅਪ੍ਰੈਲ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਵੇਗੀ। ਜਿਸ ਕਾਰਨ ਲੋਕ ਤਿੰਨ ਦਿਨਾਂ ਦੇ ਲੰਬੇ ਵੀਕਐਂਡ ਦਾ ਆਨੰਦ ਮਾਣ ਸਕਦੇ ਹਨ। ਦੱਸ ਦੇਈਏ ਕਿ ਕਈ ਪ੍ਰਾਈਵੇਟ ਸਕੂਲਾਂ ਕਾਲਜਾਂ 'ਚ ਤੀਜੇ ਸ਼ਨੀਵਾਰ ਦੀ ਛੁੱਟੀ ਹੁੰਦੀ ਹੈ|
ਗੁੱਡ ਫਰਾਈਡੇ ਕੀ ਹੈ?
ਸਾਨੂੰ ਗੁੱਡ ਫਰਾਈਡੇ ਦੀ ਛੁੱਟੀ ਮਿਲੀ, ਪਰ ਇਹ ਦਿਨ ਕੀ ਹੈ ਅਤੇ ਇਸਦਾ ਕੀ ਮਹੱਤਵ ਹੈ? ਤੁਹਾਨੂੰ ਦੱਸ ਦੇਈਏ ਕਿ ਜਿਸ ਦਿਨ ਪ੍ਰਭੂ ਯਿਸੂ ਨੂੰ ਸਲੀਬ 'ਤੇ ਚੜ੍ਹਾਇਆ ਗਿਆ ਸੀ, ਇਸ ਦਿਨ ਨੂੰ ਗੁੱਡ ਫਰਾਈਡੇ ਕਿਹਾ ਜਾਂਦਾ ਹੈ। ਇਹ ਦਿਨ ਪ੍ਰਭੂ ਯਿਸੂ ਦੇ ਬਲੀਦਾਨ ਕਾਰਨ ਮਨਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਗੁੱਡ ਫਰਾਈਡੇ ਦੇ ਤੀਜੇ ਦਿਨ ਯਾਨੀ ਐਤਵਾਰ ਨੂੰ ਦੁਬਾਰਾ ਜ਼ਿੰਦਾ ਹੋਏ। ਇਸਦੇ 40 ਦਿਨਾਂ ਤੱਕ, ਉਹ ਲੋਕਾਂ ਵਿੱਚ ਰਹੇ ਅਤੇ ਉਨ੍ਹਾਂ ਨੂੰ ਜੀਵਨ ਦੀਆਂ ਸਿੱਖਿਆਵਾਂ ਦਿੱਤੀਆਂ।