ਖ਼ਬਰਿਸਤਾਨ ਨੈਟਵਰਕ: ਕੁੱਲੂ ਵਿੱਚ landsliding ਦੇ ਲਗਾਤਾਰ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਨਾਲ ਤਾਜ਼ਾ ਮਾਮਲਾ ਕੁੱਲੂ ਦੇ ਅਖਾੜਾ ਬਾਜ਼ਾਰ ਤੋਂ ਸਾਹਮਣੇ ਆਇਆ ਹੈ। ਜਿੱਥੇ, ਬੀਤੀ ਰਾਤ 11 ਤੋਂ 12 ਵਜੇ ਦੇ ਵਿਚਕਾਰ ਜ਼ਮੀਨ ਖਿਸਕ ਗਈ ਅਤੇ ਇਸਦਾ ਮਲਬਾ ਇੱਕ ਰਿਹਾਇਸ਼ੀ ਘਰ ‘ਤੇ ਡਿੱਗ ਪਿਆ। ਇਸ ਘਟਨਾ ਵਿੱਚ ਮਲਬੇ ਹੇਠਾਂ ਦੋ ਲੋਕ ਦੱਬ ਗਏ, ਜਿਨ੍ਹਾਂ ਦੀ ਭਾਲ ਜਾਰੀ ਹੈ।
NDRF ਜਵਾਨ ਸਮੇਤ ਦੋ ਲੋਕ ਮਲਬੇ ਹੇਠ ਦੱਬੇ
Landsliding ਹੋਣ ਨਾਲ ਘਰ ਦੀ ਛੱਤ ‘ਤੇ ਮਲਬਾ ਅਤੇ ਪੱਥਰ ਡਿੱਗ ਪਏ, ਜਿਸ ਕਾਰਨ ਪੂਰਾ ਘਰ ਢਹਿ ਗਿਆ। ਅਜਿਹੀ ਸਥਿਤੀ ਵਿੱਚ, ਪਹਿਲਾਂ ਛੱਤ ਦਾ ਕੰਕਰੀਟ ਕੱਟ ਕੇ ਖੋਜ ਕੀਤੀ ਜਾ ਰਹੀ ਹੈ। ਇਸ ਵਿੱਚ ਇੱਕ ਐਨਡੀਆਰਐਫ ਜਵਾਨ ਇੱਕ ਕਮਰੇ ਵਿੱਚ ਰਹਿੰਦਾ ਸੀ ਅਤੇ 2 ਕਸ਼ਮੀਰੀ ਮਜ਼ਦੂਰ ਦੂਜੇ ਕਮਰੇ ਵਿੱਚ ਰਹਿੰਦੇ ਸਨ। ਜਿਸ ਵੇਲੇ ਇਹ ਘਟਨਾ ਵਾਪਰੀ ਤਾਂ ਇੱਕ ਕਸ਼ਮੀਰੀ ਮਜ਼ਦੂਰ ਖਿੜਕੀ ਵਿੱਚੋਂ ਬਾਹਰ ਨਿਕਲ ਗਿਆ ਪਰ ਉਸਦਾ ਸਾਥੀ ਦੱਬ ਗਿਆ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਡੀਸੀ ਕੁੱਲੂ ਟੋਰੂਲ ਐਸ ਰਵੀਸ਼ ਅਤੇ ਐਸਪੀ ਕਾਰਤੀਕੇਯਨ ਗੋਕੁਲ ਚੰਦਰਨ ਮੌਕੇ ‘ਤੇ ਪਹੁੰਚ ਗਏ ਅਤੇ ਰਾਤ ਭਰ ਖੋਜ ਅਤੇ ਬਚਾਅ ਕਾਰਜ ਜਾਰੀ ਰਿਹਾ। ਐਨਡੀਆਰਐਫ ਟੀਮਾਂ ਰਾਤ ਨੂੰ ਦੋ ਲੋਕਾਂ ਦੀ ਭਾਲ ਜਾਰੀ ਰੱਖਦੀਆਂ ਰਹੀਆਂ ਹਨ। ਫਿਲਹਾਲ, ਦੋਵਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਹੈ।