ਖਬਰਿਸਤਾਨ ਨੈੱਟਵਰਕ- ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ ਜਮਾਤ 10ਵੀਂ ਤੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਸੀ.ਆਈ.ਐਸ.ਸੀ.ਈ. ਬੋਰਡ ਦੀ ਦਸਵੀਂ ਜਮਾਤ ਦੀ ਪਾਸ ਪ੍ਰਤੀਸ਼ਤਤਾ 99.09 ਦਰਜ ਕੀਤੀ ਗਈ ਹੈ।
10ਵੀਂ ਵਿਚ ਕੁੜੀਆਂ ਨੇ 99.37% ਪਾਸ ਪ੍ਰਤੀਸ਼ਤਤਾ ਪ੍ਰਾਪਤ ਕਰ ਕੇ ਮੁੰਡਿਆਂ ਨੂੰ ਪਛਾੜਿਆ। ਇਸ ਦੇ ਨਾਲ ਹੀ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 98.84% ਰਹੀ ਹੈ।
ਇਸੇ ਤਰ੍ਹਾਂ ਹੀ 12ਵੀਂ ਵਿਚ ਕੁੜੀਆਂ ਦਾ ਨਤੀਜਾ ਮੁੰਡਿਆਂ ਨਾਲੋਂ ਬਿਹਤਰ ਰਿਹਾ। ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 98.64% ਰਹੀ, ਜਦੋਂ ਕਿ ਕੁੜੀਆਂ 99.45% ਨਾਲ ਸਫ਼ਲ ਹੋਈਆਂ। ਇਸ ਪ੍ਰੀਖਿਆ ਵਿਚ ਕੁੱਲ 99,551 ਵਿਦਿਆਰਥੀ ਬੈਠੇ, ਜਿਨ੍ਹਾਂ ਵਿਚੋਂ 98,578 ਵਿਦਿਆਰਥੀ ਪਾਸ ਹੋਏ। ਆਈ.ਐਸ.ਸੀ. ਵਿਚ ਪਾਸ ਪ੍ਰਤੀਸ਼ਤਤਾ 99.02 ਰਹੀ।
ਇਸ ਤਰ੍ਹਾਂ ਕਰੋ ਰਿਜ਼ਲਟ ਚੈੱਕ
ਨਤੀਜਾ ਅਧਿਕਾਰਤ ਵੈੱਬਸਾਈਟ cisce.org ਅਤੇ results.cisce.org 'ਤੇ ਔਨਲਾਈਨ ਜਾਰੀ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਵਿਦਿਆਰਥੀ ਆਪਣੇ ਨਤੀਜੇ ਸਿੱਧੇ ਇਸ ਲਿੰਕ https://www.cisce.org ਰਾਹੀਂ ਦੇਖ ਸਕਦੇ ਹਨ।
ਪਾਸਿੰਗ ਅੰਕ
ICSE ਜਮਾਤ 10ਵੀਂ ਦੀ ਪ੍ਰੀਖਿਆ ਪਾਸ ਕਰਨ ਲਈ, ਵਿਦਿਆਰਥੀਆਂ ਨੂੰ ਹਰੇਕ ਵਿਸ਼ੇ ਵਿੱਚ ਘੱਟੋ-ਘੱਟ 33 ਪ੍ਰਤੀਸ਼ਤ ਅੰਕ ਪ੍ਰਾਪਤ ਕਰਨੇ ਹੁੰਦੇ ਹਨ, ਜਦੋਂ ਕਿ ISC ਜਮਾਤ 12ਵੀਂ ਦੇ ਵਿਦਿਆਰਥੀਆਂ ਲਈ ਇਹ ਸੀਮਾ 40 ਪ੍ਰਤੀਸ਼ਤ ਹੁੰਦੀ ਹੈ।