IPL ਮੈਗਾ ਨਿਲਾਮੀ 2025 ਲਈ ਪਹਿਲੇ ਸੈੱਟ 'ਚ 4 ਟੀਮਾਂ ਨੇ 110 ਕਰੋੜ ਰੁਪਏ ਖਰਚ ਕੀਤੇ ਅਤੇ ਆਪਣੀ ਟੀਮ 'ਚ ਵੱਡੇ ਖਿਡਾਰੀਆਂ ਨੂੰ ਸ਼ਾਮਲ ਕੀਤਾ। ਲਖਨਊ ਸੁਪਰ ਜਾਇੰਟਸ ਦੀ ਟੀਮ ਨੇ ਰਿਸ਼ਭ ਪੰਤ ਨੂੰ 27 ਕਰੋੜ ਰੁਪਏ ਦੇ ਕੇ ਆਪਣੀ ਟੀਮ 'ਚ ਸ਼ਾਮਲ ਕੀਤਾ। ਉਹ ਆਈਪੀਐਲ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਵੀ ਬਣ ਗਿਆ ਹੈ।
ਸ਼੍ਰੇਅਸ ਅਈਅਰ ਦੂਜੇ ਸਭ ਤੋਂ ਮਹਿੰਗੇ ਖਿਡਾਰੀ
ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਦੀ ਕਪਤਾਨੀ ਹੇਠ ਆਈਪੀਐਲ ਜਿੱਤਣ ਵਾਲੇ ਸ਼੍ਰੇਅਸ ਅਈਅਰ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨ ਲਈ ਕਾਫੀ ਪੈਸਾ ਖਰਚ ਕੀਤਾ। ਪੰਜਾਬ ਨੇ 26.75 ਕਰੋੜ ਰੁਪਏ ਦੇ ਕੇ ਅਈਅਰ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ।
ਗੇਂਦਬਾਜ਼ ਅਰਸ਼ਦੀਪ ਨੂੰ 18 ਕਰੋੜ ਵਿੱਚ ਖਰੀਦਿਆ
ਮੈਗਾ ਨਿਲਾਮੀ 'ਚ 110 ਕਰੋੜ ਰੁਪਏ ਨਾਲ ਖਿਡਾਰੀਆਂ ਨੂੰ ਖਰੀਦਣ ਆਈ ਪੰਜਾਬ ਕਿੰਗਜ਼ ਨੇ ਰਾਈਟ ਟੂ ਮੈਚ ਕਾਰਡ ਦੀ ਵਰਤੋਂ ਕਰਦੇ ਹੋਏ ਆਪਣੇ ਅਹਿਮ ਗੇਂਦਬਾਜ਼ ਅਰਸ਼ਦੀਪ ਨੂੰ ਟੀਮ 'ਚ ਸ਼ਾਮਲ ਕੀਤਾ। ਅਰਸ਼ਦੀਪ ਨੂੰ ਟੀਮ 'ਚ ਰੱਖਣ ਲਈ 18 ਕਰੋੜ ਰੁਪਏ ਦਿੱਤੇ ਗਏ ਹਨ। ਕਈ ਟੀਮਾਂ ਨੇ ਅਰਸ਼ਦੀਪ ਸਿੰਘ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਉਸ ਦੀ ਅੰਤਿਮ ਬੋਲੀ 15 ਕਰੋੜ 75 ਲੱਖ ਰੁਪਏ ਸੀ। ਸਨਰਾਈਜ਼ਰਜ਼ ਹੈਦਰਾਬਾਦ ਉਸ ਨੂੰ ਖਰੀਦਣਾ ਚਾਹੁੰਦਾ ਸੀ।
ਮਿਸ਼ੇਲ ਸਟਾਰਕ ਅੱਧੀ ਕੀਮਤ 'ਤੇ ਵਿਕਿਆ
ਇਸ ਵਾਰ ਦਿੱਲੀ ਕੈਪੀਟਲਸ ਦੀ ਟੀਮ ਨੇ ਪਿਛਲੇ ਸਾਲ ਆਈਪੀਐਲ ਦੇ ਸਭ ਤੋਂ ਮਹਿੰਗੇ ਖਿਡਾਰੀ ਰਹੇ ਮਿਸ਼ੇਲ ਸਟਾਰਕ ਨੂੰ 11.75 ਕਰੋੜ ਰੁਪਏ ਦੇ ਕੇ ਖਰੀਦਿਆ ਹੈ। ਕੰਗਿਸੋ ਰਬਾਡਾ ਨੂੰ ਗੁਜਰਾਤ ਟਾਇਟਨਸ ਨੇ 10.75 ਕਰੋੜ ਰੁਪਏ ਅਤੇ ਜੋਸ ਬਟਲਰ ਨੂੰ 15.75 ਕਰੋੜ ਰੁਪਏ ਵਿੱਚ ਖਰੀਦਿਆ ਹੈ।
ਬਾਕੀ ਖਿਡਾਰੀਆਂ ਦੀ ਸੂਚੀ
ਕੇਐਲ ਰਾਹੁਲ 14 ਕਰੋੜ ਰੁਪਏ, ਦਿੱਲੀ
ਲਿਆਮ ਲਿਵਿੰਗਸਟੋਨ 8.75 ਕਰੋੜ ਰੁਪਏ, ਬੰਗਲੌਰ
ਮੁਹੰਮਦ ਸਿਰਾਜ 12.25 ਕਰੋੜ, ਗੁਜਰਾਤ
ਯੁਜ਼ਵੇਂਦਰ ਚਾਹਲ 18 ਕਰੋੜ, ਪੰਜਾਬ
ਡੇਵਿਡ ਮਿਲਰ 7.50 ਕਰੋੜ ਰੁਪਏ, ਲਖਨਊ
ਮੁਹੰਮਦ ਸ਼ਮੀ 10 ਕਰੋੜ, ਹੈਦਰਾਬਾਦ