ਰੇਲ ਟਿਕਟਾਂ ਬੁੱਕ ਕਰਨ ਦੀ ਸਹੂਲਤ ਪ੍ਰਦਾਨ ਕਰਨ ਵਾਲੀ ਆਈਆਰਸੀਟੀਸੀ ਦੀ ਵੈੱਬਸਾਈਟ ਇੱਕ ਵਾਰ ਫਿਰ ਡਾਊਨ ਹੋ ਗਈ ਹੈ। ਇਸ ਕਾਰਨ ਤਤਕਾਲ ਟਿਕਟਾਂ ਬੁੱਕ ਕਰਨ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ IRCTC ( Indian Railway Catering and Tourism Corporation) ਵੈੱਬਸਾਈਟ ਦੀ ਵਰਤੋਂ ਸਿਰਫ਼ ਟਿਕਟ ਬੁਕਿੰਗ ਲਈ ਹੀ ਨਹੀਂ ਕੀਤੀ ਜਾਂਦੀ, ਸਗੋਂ ਟਿਕਟ ਦੀ ਸਥਿਤੀ ਅਤੇ PNR ਵਰਗੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਵੀ ਕੀਤੀ ਜਾਂਦੀ ਹੈ, ਜਿਸ ਵਿਚ ਹੁਣ ਦਿੱਕਤ ਆ ਰਹੀ ਹੈ।
24 ਘੰਟਿਆਂ ਤੋਂ ਵੈੱਬਸਾਈਟ ਵਾਰ-ਵਾਰ ਹੋ ਰਹੀ ਕ੍ਰੈਸ਼
ਅਜਿਹੀ ਸਥਿਤੀ ਵਿੱਚ, ਵੈੱਬਸਾਈਟ ਅਤੇ ਐਪ ਡਾਊਨ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੈੱਬਸਾਈਟ ਪਿਛਲੇ 24 ਘੰਟਿਆਂ ਤੋਂ ਵਾਰ-ਵਾਰ ਕਰੈਸ਼ ਹੋ ਰਹੀ ਹੈ, ਜਿਸ ਕਾਰਨ ਲੱਖਾਂ ਯਾਤਰੀਆਂ ਨੂੰ ਟਿਕਟਾਂ ਬੁੱਕ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਆਈਆਰਸੀਟੀਸੀ ਦੀ ਵੈੱਬਸਾਈਟ ਡਾਊਨ ਹੋਣ ਤੋਂ ਬਾਅਦ, ਲੋਕ ਸੋਸ਼ਲ ਮੀਡੀਆ 'ਤੇ ਸ਼ਿਕਾਇਤਾਂ ਕਰ ਰਹੇ ਹਨ।