ਪੰਜਾਬ ਪੁਲਸ ਦੇ ਮੁਲਾਜ਼ਮ ਨਾਲ ਅਨਹੋਣੀ ਉਸ ਵੇਲੇ ਵਾਪਰ ਗਈ ਜਦੋਂ ਉਸ ਦੀ ਰਾਈਫਲ ਵਿਚੋਂ ਨਿਕਲੀ ਗੋਲੀ ਉਸ ਨੂੰ ਜਾ ਲੱਗੀ , ਜਿਸ ਕਾਰਣ ਉਕਤ ਮੁਲਾਜ਼ਮ ਦੀ ਮੌਤ ਹੋ ਗਈ। ਇਹ ਮਾਮਲਾ ਨਵਾਂਸ਼ਹਿਰ ਦੀਆਂ ਨਵੀਆਂ ਕਚਹਿਰੀਆਂ ਤੋਂ ਸਾਹਮਣੇ ਆਇਆ ਹੈ, ਜਿਥੇ ਗੋਲੀ ਚੱਲਣ ਨਾਲ ਪੰਜਾਬ ਪੁਲਸ ਦੇ ਮੁਲਾਜ਼ਮ ਹਰਵਿੰਦਰ ਸਿੰਘ ਦੀ ਮੌਤ ਹੋ ਗਈ।
ਰਾਈਫਲ ਹੇਠਾਂ ਡਿੱਗਣ ਨਾਲ ਚੱਲੀ ਗੋਲੀ
ਰਿਪੋਰਟ ਮੁਤਾਬਕ ਪੁਲਸ ਮੁਲਾਜ਼ਮ ਹਰਵਿੰਦਰ ਸਿੰਘ ਕਿਸੇ ਕੇਸ ਵਿਚ ਇਕ ਮੁਲਜ਼ਮ ਨੂੰ ਪੇਸ਼ੀ ਉਤੇ ਲੈ ਕੇ ਆਇਆ ਸੀ ਅਤੇ ਜਦੋਂ ਉਹ ਵਾਸ਼ਰੂਮ ਗਿਆ, ਜਿਥੇ ਉਸ ਦੀ ਏ ਕੇ 47 ਰਾਈਫਲ ਹੇਠਾਂ ਡਿੱਗ ਪਈ ਅਤੇ ਉਸ ਵਿਚੋਂ ਅਚਾਨਕ ਗੋਲੀ ਚੱਲ ਪਈ, ਜੋ ਕਿ ਮੁਲਾਜ਼ਮ ਦੇ ਮੱਥੇ ਵਿਚ ਜਾ ਲੱਗੀ, ਜਿਸ ਕਾਰਣ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।