ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਕਈ ਸ਼ਹਿਰਾਂ 'ਚ ਕੰਪਰੈੱਸਡ ਨੈਚੁਰਲ ਗੈਸ (ਸੀ.ਐੱਨ.ਜੀ.) ਦੇ ਰੇਟ ਵਧ ਗਏ ਹਨ। ਇਹ ਕੀਮਤਾਂ ਅੱਜ ਯਾਨੀ ਸ਼ਨੀਵਾਰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ। ਇਸ ਨਾਲ ਆਮ ਲੋਕਾਂ ਦੀਆਂ ਜੇਬਾਂ 'ਤੇ ਦਬਾਅ ਵਧਦਾ ਜਾ ਰਿਹਾ ਹੈ। ਕੀਮਤਾਂ 'ਚ ਵਾਧੇ ਦਾ ਅਸਰ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਮੇਰਠ, ਸ਼ਾਮਲੀ, ਮੁਜ਼ੱਫਰਨਗਰ ਅਤੇ ਰੇਵਾੜੀ 'ਤੇ ਪਵੇਗਾ।
1 ਰੁਪਏ ਦਾ ਹੋਇਆ ਵਾਧਾ
ਦੱਸ ਦੇਈਏ ਕਿ ਦਿੱਲੀ ਵਿੱਚ ਸੀਐਨਜੀ ਦੀ ਕੀਮਤ ਜੋ ਹੁਣ ਤੱਕ 74.09 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਅੱਜ ਤੋਂ 75.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਜਾਵੇਗੀ। ਇਸ ਤੋਂ ਇਲਾਵਾ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਵੀ ਸੀਐਨਜੀ ਦੀਆਂ ਕੀਮਤਾਂ 'ਚ ਵੀ ਵਾਧਾ ਹੋਵੇਗਾ। ਸੀਐਨਜੀ ਦੀਆਂ ਕੀਮਤਾਂ ਵਿੱਚ ਇਹ ਵਾਧਾ ਆਈਜੀਐਲ ਵੱਲੋਂ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਰੇਵਾੜੀ ਵਿੱਚ ਸੀਐਨਜੀ ਵੀ 20 ਰੁਪਏ ਮਹਿੰਗਾ ਹੋ ਗਿਆ ਹੈ। ਰੇਵਾੜੀ ਦੀ ਗੱਲ ਕਰੀਏ ਤਾਂ ਇੱਥੇ ਸੀਐਨਜੀ ਦੀ ਕੀਮਤ ਅੱਜ ਸਵੇਰੇ 78.70 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 79.70 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਜਾਵੇਗੀ। ਹਾਲਾਂਕਿ ਕਰਨਾਲ ਅਤੇ ਕੈਥਲ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਇਆ ਹੈ। ਮੇਰਠ, ਮੁਜ਼ੱਫਰਨਗਰ ਅਤੇ ਸ਼ਾਮਲੀ ਵਿੱਚ ਵੀ ਸੀਐਨਜੀ ਦੀ ਕੀਮਤ 79.08 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 80.08 ਰੁਪਏ ਪ੍ਰਤੀ ਕਿਲੋਗ੍ਰਾਮ ਹੋਣ ਜਾ ਰਹੀ ਹੈ।
ਇਨ੍ਹਾਂ ਸ਼ਹਿਰਾਂ ਵਿੱਚ ਵੀ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ
ਦੂਜੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੱਜ ਤੋਂ ਹਰਿਆਣਾ ਦੇ ਰੇਵਾੜੀ, ਮੇਰਠ, ਮੁਜ਼ੱਫਰਨਗਰ ਅਤੇ ਉੱਤਰ ਪ੍ਰਦੇਸ਼ ਦੇ ਸ਼ਾਮਲੀ ਅਤੇ ਰਾਜਸਥਾਨ ਦੇ ਅਜਮੇਰ, ਪਾਲੀ ਅਤੇ ਰਾਜਸਮੰਦ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਰੇਵਾੜੀ ਵਿੱਚ ਸੀਐਨਜੀ ਦੀਆਂ ਕੀਮਤਾਂ ਹੁਣ 78.70 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 79.70 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਮੇਰਠ, ਮੁਜ਼ੱਫਰਨਗਰ ਅਤੇ ਸ਼ਾਮਲੀ ਵਿੱਚ ਕੀਮਤ 79.08 ਰੁਪਏ ਤੋਂ ਵਧ ਕੇ 80.08 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਜਦੋਂ ਕਿ ਰਾਜਸਥਾਨ ਦੇ ਅਜਮੇਰ, ਪਾਲੀ ਅਤੇ ਰਾਜਸਮੰਦ ਵਿੱਚ ਹੁਣ ਸੀਐਨਜੀ 81.94 ਰੁਪਏ ਪ੍ਰਤੀ ਕਿਲੋ ਦੀ ਬਜਾਏ 82.94 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਦਰ 'ਤੇ ਹੋਵੇਗੀ ।