ਭਾਰਤੀ ਰੇਲਵੇ ਨੇ ਇੱਕ ਵੱਡਾ ਫੈਸਲਾ ਲਿਆ ਹੈ। ਯਾਤਰੀ ਟਰੇਨਾਂ ਲਈ ਐਡਵਾਂਸ ਟਿਕਟ ਬੁਕਿੰਗ ਦਾ ਸਮਾਂ 120 ਦਿਨਾਂ ਤੋਂ ਘਟਾ ਕੇ 60 ਦਿਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਨਵਾਂ ਨਿਯਮ 1 ਨਵੰਬਰ 2024 ਤੋਂ ਲਾਗੂ ਹੋਵੇਗਾ।
ਰੇਲਵੇ ਬੋਰਡ ਦੇ ਡਾਇਰੈਕਟਰ (ਯਾਤਰੀ ਮਾਰਕੀਟਿੰਗ) ਸੰਜੇ ਮਨੋਚਾ ਨੇ ਕਿਹਾ ਕਿ 1 ਨਵੰਬਰ, 2024 ਤੋਂ ਰੇਲਗੱਡੀਆਂ 'ਚ ਐਡਵਾਂਸ ਟਿਕਟ ਬੁਕਿੰਗ ਦੀ ਮਿਆਦ 120 ਦਿਨਾਂ ਤੋਂ ਘਟਾ ਕੇ 60 ਦਿਨ ਕਰ ਦਿੱਤੀ ਜਾਵੇਗੀ। ਯਾਤਰਾ ਦੀ ਮਿਤੀ ਨੂੰ ਛੱਡ ਕੇ, ਨਵੀਂ ਬੁਕਿੰਗ ਉਸੇ ਟਾਈਮਲਾਈਨ ਅਨੁਸਾਰ ਹੋਵੇਗੀ।
ਸੰਜੇ ਮਨੋਚਾ ਨੇ ਇਹ ਵੀ ਸਪੱਸ਼ਟ ਕੀਤਾ ਕਿ 31 ਅਕਤੂਬਰ, 2024 ਤੱਕ 120 ਦਿਨਾਂ ਦੀ ਐਡਵਾਂਸ ਰਿਜ਼ਰਵੇਸ਼ਨ ਪੀਰੀਅਡ (ARP) ਦੇ ਤਹਿਤ ਕੀਤੀਆਂ ਸਾਰੀਆਂ ਬੁਕਿੰਗਾਂ ਵੈਧ ਰਹਿਣਗੀਆਂ। ਹਾਲਾਂਕਿ, 60 ਦਿਨਾਂ ਤੋਂ ਵੱਧ ਪਹਿਲਾਂ ਬੁਕਿੰਗਾਂ ਨੂੰ ਰੱਦ ਕਰਨ ਦੀ ਆਗਿਆ ਹੋਵੇਗੀ।
ਇਨ੍ਹਾਂ ਟਰੇਨਾਂ ਦੀ ਬੁਕਿੰਗ 'ਚ ਨਹੀਂ ਕੀਤਾ ਕੋਈ ਬਦਲਾਅ
ਤਾਜ ਐਕਸਪ੍ਰੈਸ, ਗੋਮਤੀ ਐਕਸਪ੍ਰੈਸ ਵਰਗੀਆਂ ਕੁਝ ਐਕਸਪ੍ਰੈਸ ਟਰੇਨਾਂ 'ਤੇ ਜਿੱਥੇ ਪਹਿਲਾਂ ਤੋਂ ਹੀ ਛੋਟੀ ਐਡਵਾਂਸ ਬੁਕਿੰਗ ਦੀ ਸਮਾਂ ਸੀਮਾ ਲਾਗੂ ਹੈ , 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਵਿਦੇਸ਼ੀ ਸੈਲਾਨੀਆਂ ਲਈ 365 ਦਿਨਾਂ ਦੀ ਬੁਕਿੰਗ ਸੀਮਾ 'ਚ ਵੀ ਕੋਈ ਬਦਲਾਅ ਨਹੀਂ ਹੋਵੇਗਾ।