• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 24ਵੇਂ ਦਿਨ 'ਚ ਦਾਖਲ, ਬਾਰਡਰ ਖੋਲ੍ਹਣ ਨੂੰ ਲੈ ਕੇ SC 'ਚ ਸੁਣਵਾਈ ਅੱਜ

12/19/2024 12:59:35 PM Gurpreet Singh     jagjit Singh dallewal, supreme court, khanori border, farmer protest    ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 24ਵੇਂ ਦਿਨ 'ਚ ਦਾਖਲ, ਬਾਰਡਰ ਖੋਲ੍ਹਣ ਨੂੰ ਲੈ ਕੇ SC 'ਚ ਸੁਣਵਾਈ ਅੱਜ 

ਖਨੌਰੀ ਬਾਰਡਰ ਉਤੇ 26 ਨਵੰਬਰ ਤੋਂ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 24ਵੇਂ ਦਿਨ ਵਿਚ ਦਾਖਲ ਹੋ ਗਿਆ। 

ਵਿਗੜ ਰਹੀ ਸਿਹਤ

 ਜਗਜੀਤ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਦੂਜੇ ਪਾਸੇ ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਅੱਜ ਮੁੜ ਸੁਣਵਾਈ ਹੋਵੇਗੀ।

ਸੁਪਰੀਮ ਕੋਰਟ ਨੇ ਬੀਤੇ ਦਿਨੀਂ ਆਖੀ ਸੀ ਇਹ ਗੱਲ

 ਦੱਸ ਦੇਈਏ ਕਿ ਬੀਤੇ ਦਿਨ 18 ਦਸੰਬਰ ਨੂੰ ਵੀ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ ਸੀ, ਇਸ ਦੌਰਾਨ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਸਿੱਧੇ ਉਨ੍ਹਾਂ ਕੋਲ ਆ ਕੇ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ ਸੀ।

 ਅੱਜ ਹੋਣ ਵਾਲੀ ਸੁਣਵਾਈ ਵਿੱਚ ਸੁਪਰੀਮ ਕੋਰਟ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵੱਡਾ ਫੈਸਲਾ ਦੇ ਸਕਦੀ ਹੈ। ਕਿਸਾਨ 10 ਮਹੀਨਿਆਂ ਤੋਂ ਫਸਲਾਂ ਦੀ ਖਰੀਦ 'ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ।

ਕਿਸਾਨਾਂ ਨੂੰ ਤਿੰਨ ਵਾਰ ਦਿੱਲੀ ਜਾਣ ਤੋਂ ਰੋਕਿਆ

ਕਿਸਾਨਾਂ ਵੱਲੋਂ 6, 8 ਅਤੇ 14 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਮੇਂ ਦੌਰਾਨ ਸਿਰਫ 101 ਕਿਸਾਨਾਂ ਦਾ ਜਥਾ ਦਿੱਲੀ ਜਾਣ ਲਈ ਸ਼ਾਂਤਮਈ ਤਰੀਕੇ ਨਾਲ ਪੈਦਲ ਰਵਾਨਾ ਹੋਇਆ ਸੀ ਪਰ ਪੁਲਸ ਨੇ ਕਿਸਾਨਾਂ ਨੂੰ ਹਰਿਆਣਾ ਬਾਰਡਰ 'ਤੇ ਰੋਕ ਲਿਆ। ਇਸ ਦੌਰਾਨ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ ਗਈ। ਇਸ ਕਾਰਨ ਕਿਸਾਨ ਅੱਗੇ ਨਹੀਂ ਵਧ ਸਕੇ ਅਤੇ ਇਸ ਦੌਰਾਨ ਕਈ ਕਿਸਾਨ ਜ਼ਖਮੀ ਵੀ ਹੋਏ। 

ਕਿਸਾਨਾਂ ਕੀਤਾ ਰੇਲਾਂ ਦਾ ਚੱਕਾ ਜਾਮ

ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਅਤੇ ਦਿੱਲੀ ਨਾ ਜਾਣ ਦੇਣ ਦੇ ਰੋਸ ਵਜੋਂ ਕਿਸਾਨਾਂ ਨੇ ਅੱਜ ਪੰਜਾਬ ਭਰ ਵਿਚ ਰੇਲਾਂ ਦਾ ਚੱਕਾ ਜਾਮ ਕੀਤਾ, ਜਿਸ 'ਚ ਜਲੰਧਰ ਵਿੱਚ ਕੁੱਲ ਚਾਰ ਥਾਵਾਂ ’ਤੇ ਕਿਸਾਨਾਂ ਵੱਲੋਂ ਰੇਲਾਂ ਰੋਕੀਆਂ ਗਈਆਂ। ਕਿਸਾਨ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਹਨ, ਜਿਸ ਦੇ ਸਮਰਥਨ 'ਚ ਅੱਜ ਪੂਰੇ ਸੂਬੇ 'ਚ ਰੇਲ ਰੋਕੋ ਅੰਦੋਲਨ ਤਹਿਤ 3 ਘੰਟੇ ਲਈ ਰੇਲਾਂ ਰੋਕੀਆਂ ਗਈਆਂ। ਦੁਪਹਿਰ 12 ਵਜੇ ਤੋਂ 48 ਥਾਵਾਂ 'ਤੇ ਕਿਸਾਨ ਪਟੜੀਆਂ 'ਤੇ ਬੈਠੇ ਤੇ ਇਹ ਧਰਨਾ 3 ਵਜੇ ਤੱਕ ਜਾਰੀ ਰਿਹਾ। ਕਈ ਥਾਵਾਂ 'ਤੇ ਕਿਸਾਨਾਂ ਦੇ ਨਾਲ-ਨਾਲ ਔਰਤਾਂ ਵੀ ਝੰਡੇ ਲੈ ਕੇ ਟਰੈਕ 'ਤੇ ਖੜ੍ਹੀਆਂ ਸਨ।

ਇਸ ਦੌਰਾਨ 100 ਤੋਂ ਵੱਧ ਟਰੇਨਾਂ ਪ੍ਰਭਾਵਤ ਹੋਈਆਂ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ 14 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਸੀ।


ਪੰਜਾਬ ਬੰਦ ਦੀ ਕਾਲ

ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਬੀਤੇ ਦਿਨੀਂ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਇਸ ਸਬੰਧੀ ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਸੀ ਕਿ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਹੈ।


 

'jagjit Singh dallewal','supreme court','khanori border','farmer protest'

Please Comment Here

Similar Post You May Like

  • ड्रग केस में फंसे बर्खास्त AIG राजजीत को

    ड्रग केस में फंसे बर्खास्त AIG राजजीत को सुप्रीम कोर्ट ने दी बड़ी राहत

  • सुप्रीम कोर्ट ने खारिज की मनीष सिसोदिया की जमानत याचिका,

    सुप्रीम कोर्ट ने खारिज की मनीष सिसोदिया की जमानत याचिका, 241 दिन से जेल में हैं बंद

  • पंजाब सरकार और गवर्नर के विवाद के बीच सुप्रीम कोर्ट में सुनवाई

    पंजाब सरकार और गवर्नर के विवाद के बीच सुप्रीम कोर्ट में सुनवाई , CJI ने दी यह सलाह

  • अमृतसर में भी रेलवे ट्रैक से किसानों ने हटाया धरना,

    अमृतसर में भी रेलवे ट्रैक से किसानों ने हटाया धरना, CM से मीटिंग का मिला भरोसा

  • किसानों ने जालंधर पठानकोट नेशनल हाईवे पर लगाया जाम,

    किसानों ने जालंधर पठानकोट नेशनल हाईवे पर लगाया जाम, कहा- सरकार ने भद्दा मजाक किया

  • सुप्रीम कोर्ट ने केंद्र सरकार के धारा 370 हटाने के फैसले को सही ठहराया,

    सुप्रीम कोर्ट ने केंद्र सरकार के धारा 370 हटाने के फैसले को सही ठहराया, जम्मू-कश्मीर भारत का अभिन्न अंग

  • पराली जलाने के मामले को लेकर सुप्रीम कोर्ट सख्त,

    पराली जलाने के मामले को लेकर सुप्रीम कोर्ट सख्त, कहा- हर हाल में रोकें

Recent Post

  • HMV 'ਚ 'ਏਕ ਪੇੜ ਮਾਂ ਕੇ ਨਾਮ' ਪ੍ਰੋਗਰਾਮ ਦਾ ਅਯੋਜਨ, ਰਾਸ਼ਟਰੀ ਵਾਤਾਵਰਣ ਸੰਭਾਲ ਮੁਕਾਬਲੇ ਵੀ ਕਰਵਾਏ ...

  • ਸਿਹਤ ਮੰਤਰੀ ਡਾ. ਬਲਬੀਰ ਸਿੰਘ ਜਲੰਧਰ ਸਿਵਲ ਹਸਪਤਾਲ ਪਹੁੰਚੇ, ਕਿਹਾ- ਰਿਪੋਰਟ 'ਚ ਘਟਨਾ ਦੇ ਕਈ ਕਾਰਨ ਸਾਹਮਣੇ ਆਏ...

  • ਲਤੀਫਪੁਰਾ ਸੜਕਾਂ 'ਤੇ ਨਾਜਾਇਜ਼ ਕਬਜ਼ਿਆਂ 'ਤੇ ਹਾਈ ਕੋਰਟ ਦਾ ਵੱਡਾ ਫੈਸਲਾ, ਡੀਸੀ ਨੂੰ ਜਾਰੀ ਕੀਤੇ ਇਹ ਹੁਕਮ...

  • ਜਲੰਧਰ 'ਚ GYM ਅੱਗੇ 18 ਸਾਲਾਂ ਨੌਜਵਾਨ ਦਾ 10-15 ਹਮਲਾਵਰਾਂ ਨੇ ਕੀਤਾ ਕ.ਤ.ਲ, ਦੇਖੋ CCTV, ACP ਦਾ ਬਿਆਨ...

  • ਮਾਲੇਗਾਓਂ ਧਮਾਕੇ ਮਾਮਲੇ 'ਚ 17 ਸਾਲਾਂ ਬਾਅਦ ਆਇਆ ਫੈਸਲਾ, ਸਾਧਵੀ ਪ੍ਰਗਿਆ ਸਮੇਤ ਸਾਰੇ ਦੋਸ਼ੀ ਬਰੀ...

  • ਜਲੰਧਰ ਦੇ ਰੈਣਕ ਬਾਜ਼ਾਰ 'ਚ ਨਸ਼ਾ ਤਸਕਰ ਦੇ ਘਰ 'ਤੇ ਕਾਰਵਾਈ, ਨਾਜਾਇਜ਼ ਕਬਜ਼ੇ ਨੂੰ ਢਾਹਿਆ ...

  • California 'ਚ fighter jet F-35 ਕਰੈਸ਼, ਡਿੱਗਦੇ ਹੀ ਅੱਗ ਦਾ ਬਣਿਆ ਗੋਲਾ, VIDEO ...

  • ਜਲੰਧਰ: ਆਕਸੀਜਨ ਪਲਾਂਟ ਮਾਮਲੇ 'ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ACTION, 3 ਡਾਕਟਰ ਸਸਪੈਂਡ ...

  • ਚੰਡੀਗੜ੍ਹ 'ਚ ਰੋਕੀਆਂ ਜਾ ਰਹੀਆਂ ਹਿਮਾਚਲ ਦੀਆਂ ਟੈਕਸੀਆਂ, ਸਵਾਰੀਆਂ ਚੁੱਕਣ 'ਤੇ ਦਿੱਤੀਆਂ ਜਾ ਰਹੀਆਂ ਧਮਕੀਆਂ, ਦੇਖੋ ਵੀਡ...

  • ਪੰਜਾਬੀ ਗਾਇਕ ਮੰਗੂ ਗਿੱਲ ਗ੍ਰਿਫਤਾਰ, ਜਿਮ 'ਚ ਟ੍ਰੇਨਰ 'ਤੇ ਤਾਣ ਦਿੱਤੀ ਸੀ ਪਿਸਤੌਲ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY