ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਹਾਕੀ ਓਲੰਪੀਅਨ ਮਨਦੀਪ ਸਿੰਘ ਨੇ ਹਰਿਆਣਾ ਦੀ ਓਲੰਪੀਅਨ ਖਿਡਾਰਨ ਉਦਿਤਾ ਦੁਹਾਨ ਨਾਲ ਵਿਆਹ ਕਰਵਾ ਲਿਆ ਹੈ। ਦੋਵਾਂ ਨੇ ਸਵੇਰੇ-ਸਵੇਰੇ ਮਾਡਲ ਦੇ ਸ੍ਰੀ ਗੁਰੂਦੁਆਰਾ ਸਾਹਿਬ ਆਨੰਦ ਕਾਰਜ ਹੋਏ। ਇਸ ਦੌਰਾਨ ਪਰਿਵਾਰ ਅਤੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਮੌਜੂਦ ਸਨ। ਇਹ ਵਿਆਹ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਇਆ।
ਹਾਕੀ ਲੀਗ ਦੀ ਸਭ ਤੋਂ ਮਹਿੰਗੀ ਖਿਡਾਰਨ ਹੈ ਉਦਿਤਾ
ਉਦਿਤਾ ਹਾਕੀ ਮਹਿਲਾ ਲੀਗ 'ਚ ਸਭ ਤੋਂ ਮਹਿੰਗੀ ਖਿਡਾਰਨ ਰਹੀ ਹੈ। ਹਾਕੀ ਖੇਡਣ ਤੋਂ ਇਲਾਵਾ, ਉਹ ਮਾਡਲਿੰਗ ਵੀ ਕਰਦੀ ਹੈ। ਜਦੋਂ ਕਿ ਮਨਦੀਪ ਸਿੰਘ ਨੂੰ ਹਾਕੀ ਟੀਮ ਦੀ ਗੋਲ ਮਸ਼ੀਨ ਕਿਹਾ ਜਾਂਦਾ ਹੈ ਅਤੇ ਉਹ ਪੰਜਾਬ ਪੁਲਿਸ ਵਿੱਚ ਡੀਐਸਪੀ ਦਾ ਅਹੁਦੇ 'ਤੇ ਹਨ । ਮਨਦੀਪ ਸਿੰਘ ਓਲੰਪਿਕ ਵਿੱਚ 2 ਕਾਂਸੀ ਦੇ ਤਗਮੇ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਰਹਿ ਚੁੱਕੇ ਹਨ।
ਰਾਸ਼ਟਰੀ ਕੈਂਪ 'ਚ ਪਹਿਲੀ ਮੁਲਾਕਾਤ
ਮਨਦੀਪ ਅਤੇ ਉਦਿਤਾ ਦੀ ਪਹਿਲੀ ਮੁਲਾਕਾਤ ਬੈਂਗਲੁਰੂ ਦੇ ਰਾਸ਼ਟਰੀ ਕੈਂਪ ਵਿੱਚ ਹੋਈ ਸੀ। ਜਿੱਥੇ ਦੋਵੇਂ ਖਿਡਾਰੀ ਸਿਖਲਾਈ ਲਈ ਆਏ ਸਨ ਅਤੇ ਇੱਥੇ ਹੀ ਉਨ੍ਹਾਂ ਨੇ ਪਹਿਲੀ ਵਾਰ ਇੱਕ ਦੂਜੇ ਨੂੰ ਦੇਖਿਆ ਸੀ। ਦੋਵੇਂ ਖਿਡਾਰੀ ਖੇਡ ਬਾਰੇ ਗੱਲਾਂ ਕਰਦੇ ਸਨ ਪਰ ਹੌਲੀ-ਹੌਲੀ ਉਹ ਚੰਗੇ ਦੋਸਤ ਬਣ ਗਏ ਅਤੇ ਇੱਕ ਦੂਜੇ ਨਾਲ ਨੰਬਰ ਬਦਲ ਗਏ।
ਲਾਕਡਾਊਨ 'ਚ ਸਿਰੇ ਚੜਿਆ ਪਿਆਰ
ਦੋਸਤੀ ਤੋਂ ਬਾਅਦ, ਦੋਵੇਂ ਆਪਣੇ ਖਾਲੀ ਸਮੇਂ ਵਿੱਚ ਇੱਕ ਦੂਜੇ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਸਨ। ਪਰ ਜਦੋਂ ਲਾਕਡਾਊਨ ਲਗਾਇਆ ਗਿਆ, ਤਾਂ ਦੋਨਾਂ ਦਾ ਪਿਆਰ ਸਿਰੇ ਚੜਿਆ। ਦੋਵੇਂ ਇੱਕ ਦੂਜੇ ਨਾਲ ਘੰਟਿਆਂਬੱਧੀ ਮੋਬਾਈਲ 'ਤੇ ਗੱਲਾਂ ਕਰਦੇ ਰਹਿੰਦੇ ਸਨ। ਜਿਸ ਤੋਂ ਬਾਅਦ ਉਨ੍ਹਾਂ ਦਾ ਪਿਆਰ ਹੋਰ ਵਧਿਆ ਅਤੇ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।