ਖਬਰਿਸਤਾਨ ਨੈੱਟਵਰਕ- ਭਗਵਾਨ ਭੋਲੇਸ਼ੰਕਰ ਦੇ ਭਗਤਾਂ ਵਲੋਂ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਜੀ ਹਾਂ 5 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਕੈਲਾਸ਼ ਮਾਨਸਰੋਵਰ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ। ਯਾਤਰਾ ਲਈ ਆਨਲਾਈਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮਾਨਸਰੋਵਰ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂ ਔਨਲਾਈਨ ਅਪਲਾਈ ਕਰ ਸਕਦੇ ਹਨ। ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 13 ਮਈ ਹੋਵੇਗੀ।
ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਕੈਲਾਸ਼ ਮਾਨਸਰੋਵਰ ਯਾਤਰਾ ਇਸ ਸਾਲ ਮੁੜ ਸ਼ੁਰੂ ਹੋਵੇਗੀ। ਜੋ ਕਿ ਜੂਨ ਤੋਂ ਅਗਸਤ 2025 ਦੇ ਵਿਚਕਾਰ ਸ਼ੁਰੂ ਹੋ ਸਕਦੀ ਹੈ।
ਇਸ ਸਾਲ 5 ਸਮੂਹ (ਹਰੇਕ ਵਿੱਚ 50 ਯਾਤਰੀ) ਉੱਤਰਾਖੰਡ ਵਿੱਚ ਲਿਪੁਲੇਖ ਦੱਰੇ ਰਾਹੀਂ ਯਾਤਰਾ ਕਰਨਗੇ ਅਤੇ 10 ਸਮੂਹ (ਹਰੇਕ ਵਿੱਚ 50 ਯਾਤਰੀ) ਸਿੱਕਮ ਵਿੱਚ ਨਾਥੂ ਲਾ ਦੱਰੇ ਰਾਹੀਂ ਯਾਤਰਾ ਕਰਨਗੇ।
ਅਪਲਾਈ ਕਰਨ ਲਈ ਵੈੱਬਸਾਈਟ kmy.gov.in ਓਪਨ ਕਰ ਦਿੱਤੀ ਗਈ ਹੈ। ਯਾਤਰੀਆਂ ਦੀ ਚੋਣ ਕੰਪਿਊਟਰ ਦੁਆਰਾ ਬਿਨਾਂ ਕਿਸੇ ਪੱਖਪਾਤ ਦੇ ਕੀਤੀ ਜਾਵੇਗੀ। 2015 ਤੋਂ, ਔਨਲਾਈਨ ਅਰਜ਼ੀ ਤੋਂ ਲੈ ਕੇ ਯਾਤਰੀਆਂ ਦੀ ਚੋਣ ਤੱਕ, ਸਾਰੀ ਯਾਤਰਾ ਪ੍ਰਕਿਰਿਆ ਪੂਰੀ ਤਰ੍ਹਾਂ ਕੰਪਿਊਟਰਾਂ ਰਾਹੀਂ ਹੀ ਕੀਤੀ ਜਾਂਦੀ ਹੈ। ਇਸ ਲਈ ਕਿਸੇ ਨੂੰ ਵੀ ਪੱਤਰ ਜਾਂ ਫੈਕਸ ਭੇਜਣ ਦੀ ਕੋਈ ਲੋੜ ਨਹੀਂ ਹੈ। ਆਪਣੇ ਸੁਝਾਅ ਤੁਸੀਂ ਵੈੱਬਸਾਈਟ ‘ਤੇ ਫੀਡਬੈਕ ਵਿਕਲਪ ਉਤੇ ਦੇ ਸਕਦੇ ਹੋ।
ਕੈਲਾਸ਼ ਮਾਨਸਰੋਵਰ ਯਾਤਰਾ ਥੋੜੀ ਮੁਸ਼ਕਲ ਹੁੰਦੀ ਹੈ ਅਤੇ ਮੌਸਮ ਵੀ ਚੁਣੌਤੀਪੂਰਨ। ਇਸ ਲਈ, ਚੁਣੇ ਗਏ ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ ਲਾਜ਼ਮੀ ਬ੍ਰੀਫਿੰਗ ਅਤੇ ਮੈਡੀਕਲ ਫਿਟਨੈਸ ਟੈਸਟ ਕਰਵਾਉਣਾ ਪੈਂਦਾ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੀਨਤਮ ਅਪਡੇਟਸ ਅਤੇ ਨਿਰਦੇਸ਼ਾਂ ਲਈ ਨਿਯਮਿਤ ਤੌਰ ‘ਤੇ kmy.gov.in ਵੈੱਬਸਾਈਟ ‘ਤੇ ਜਾਣ।
ਮਾਨਸਰੋਵਰ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਹ ਝੀਲ ਉਹ ਥਾਂ ਹੈ ਜਿੱਥੇ ਬ੍ਰਹਮਾ ਮੁਹੂਰਤ ਦੌਰਾਨ ਦੇਵਤੇ ਇਸ਼ਨਾਨ ਕਰਦੇ ਹਨ। ਕਿਹਾ ਜਾਂਦਾ ਹੈ ਕਿ ਇਸ ਝੀਲ ਨੂੰ ਸਭ ਤੋਂ ਪਹਿਲਾਂ ਭਗਵਾਨ ਬ੍ਰਹਮਾ ਜੀ ਨੇ ਆਪਣੇ ਮਨ ਵਿੱਚ ਬਣਾਇਆ ਸੀ, ਇਸ ਲਈ ਇਸਦਾ ਨਾਮ “ਮਾਨਸਰੋਵਰ” ਰੱਖਿਆ ਹੈ,- “ਮਾਨਸ” ਦਾ ਅਰਥ ਹੈ ਮਨ ਅਤੇ “ਸਰੋਵਰ” ਦਾ ਅਰਥ ਹੈ ਝੀਲ।
ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਕੈਲਾਸ਼-ਮਾਨਸਰੋਵਰ ਖੇਤਰ ਵਿੱਚ ਰਹਿੰਦੇ ਹਨ ਅਤੇ ਧਿਆਨ ਲਗਾਉਂਦੇ ਹਨ। ਇਸ ਜਗ੍ਹਾ ਦੀ ਵਿਸ਼ੇਸ਼ਤਾ ਇਸਨੂੰ ਦੂਜੀਆਂ ਥਾਵਾਂ ਤੋਂ ਵੱਖਰਾ ਬਣਾਉਂਦੀ ਹੈ। ਸ਼ਾਂਤ ਪਾਣੀਆਂ ਅਤੇ ਮਜ਼ਬੂਤ ਪਹਾੜਾਂ ਵਾਂਗ, ਇਹ ਝੀਲ ਦੇਵਤਿਆਂ ਦੇ ਮਨ ਵਾਂਗ ਸ਼ਾਂਤੀ ਅਤੇ ਸਥਿਰਤਾ ਦਾ ਪ੍ਰਤੀਕ ਹੈ।