ਖਬਰਿਸਤਾਨ ਨੈੱਟਵਰਕ ਜਲੰਧਰ- ਮਹਾਨਗਰ ਦੇ ਇਕ ਹੋਟਲ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਮਾਮਲਾ ਕੁਝ ਦਿਨ ਪੁਰਾਣਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਐਕਸਾਈਜ਼ ਟੀਮ ਨੂੰ ਆਪਣੇ ਨਾਲ ਹੋਟਲ 'ਚ ਚੱਲ ਰਹੇ ਪ੍ਰੋਗਰਾਮ ਦੀ ਚੈਕਿੰਗ ਲਈ ਲੈ ਕੇ ਜਾ ਰਹੇ ਸਨ ਤਾਂ ਸ਼ਰਾਬ ਦੇ ਠੇਕੇਦਾਰ 'ਤੇ ਉਸ ਦੇ ਹੀ ਪੁਰਾਣੇ ਕਰਿੰਦੇ ਨੇ ਸਾਥੀਆਂ ਸਮੇਤ ਹਮਲਾ ਕਰ ਕੇ ਬੇਰਹਿਮੀ ਨਾਲ ਕੁੱਟ-ਮਾਰ ਕੀਤੀ।ਘਟਨਾ 25 ਸਤੰਬਰ ਦੀ ਦੱਸੀ ਜਾ ਰਹੀ ਹੈ।
ਘਟਨਾ CCTV 'ਚ ਕੈਦ
ਦੱਸ ਦੇਈਏ ਕਿ ਗੁੰਡਾਗਰਦੀ ਦੀ ਘਟਨਾ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੁਲਸ ਨੇ ਗੁੰਡਾਗਰਦੀ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੌਜਵਾਨ ਪਿੰਡ ਫੋਲੜੀਵਾਲ ਦਾ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਕੀ ਹੈ ਮਾਮਲਾ
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਮਾਡਲ ਟਾਊਨ ਦੇ ਸ਼ਰਾਬ ਦੇ ਠੇਕੇਦਾਰ ਕੋਲ ਕੰਮ ਕਰਦੇ ਠੇਕੇਦਾਰ ਨੂੰ ਸ਼ਰਾਬ ਸਪਲਾਈ ਵਿੱਚ ਬੇਨਿਯਮੀਆਂ ਕਰਨ ਦੇ ਦੋਸ਼ਾਂ ਤਹਿਤ ਠੇਕੇਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਸ ਨੂੰ ਕੰਮ ਤੋਂ ਕੱਢ ਦਿੱਤਾ ਗਿਆ, ਇੱਥੋਂ ਤੱਕ ਕਿ ਕਰਿੰਦੇ ਦੀ ਕੁੱਟ-ਮਾਰ ਦੀ ਵੀ ਚਰਚਾ ਹੈ। ਇਸ ਦਾ ਬਦਲਾ ਲੈਣ ਲਈ ਕਰਿੰਦੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਰਾਬ ਠੇਕੇਦਾਰ 'ਤੇ ਹਮਲਾ ਕਰ ਦਿੱਤਾ।
ਠੇਕੇਦਾਰ ਦੇ ਵਿਰੋਧੀਆਂ ਨੇ ਦਿੱਤੀ 'ਹੱਲਾਸ਼ੇਰੀ'
ਸੂਤਰਾਂ ਨੇ ਦੱਸਿਆ ਕਿ ਕਥਿਤ ਕੁੱਟ-ਮਾਰ ਤੋਂ ਬਾਅਦ ਕੰਮ ਤੋਂ ਕੱਢੇ ਜਾਣ 'ਤੇ ਕਰਿੰਦਾ ਗੁੱਸੇ ਵਿਚ ਸੀ। ਜਦੋਂ ਇਹ ਮਾਮਲਾ ਸ਼ਹਿਰ ਦੇ ਕੁਝ ਪੁਰਾਣੇ ਠੇਕੇਦਾਰਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਕਰਿੰਦੇ ਨੂੰ ਠੇਕੇਦਾਰ ਖਿਲਾਫ ਭੜਕਾਅ ਦਿੱਤਾ, ਜਿਸ ਕਾਰਨ ਇਹ ਹਮਲਾ ਹੋਇਆ।