ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਹਨ। ਈਡੀ ਨੇ ਕਿਹਾ ਕਿ ਕੇਜਰੀਵਾਲ ਸ਼ਰਾਬ ਘੁਟਾਲੇ ਦੇ ਅਸਲੀ ਸਰਗਨਾ ਹੈ। ਉਹ ਸ਼ਰਾਬ ਨੀਤੀ ਬਣਾਉਣ ਵਿੱਚ ਵੀ ਸ਼ਾਮਲ ਸੀ ਤੇ ਅਹਿਮ ਭੂਮਿਕਾ ਨਿਭਾ ਰਹੇ ਸੀ। ਕੇਜਰੀਵਾਲ ਦਾ ਸਮਰਥਨ ਵਿਜੇ ਨਾਇਰ ਨਾਂ ਦੇ ਵਿਅਕਤੀ ਨੇ ਕੀਤਾ ਸੀ। ਉਹ ਵਿਚੋਲੇ ਵਜੋਂ ਕੰਮ ਕਰਦਾ ਸੀ, ਇਸ ਦਾ ਸਬੂਤ ਵੀ ਉਸ ਦੀ ਕੰਪਨੀ ਤੋਂ ਮਿਲਿਆ ਹੈ।
ਕੇ. ਕਵਿਤਾ ਤੋਂ ਲਈ 100 ਕਰੋੜ ਰੁਪਏ ਦੀ ਰਿਸ਼ਵਤ
ਈਡੀ ਨੇ ਅਦਾਲਤ ਵਿੱਚ ਇਹ ਵੀ ਦੱਸਿਆ ਕਿ ਕੇ. ਕਵਿਤਾ ਨੇ 'ਆਪ' ਦੇ ਪ੍ਰਮੁੱਖ ਮੰਤਰੀਆਂ ਨੂੰ 100 ਕਰੋੜ ਰੁਪਏ ਦੀ ਰਿਸ਼ਵਤ ਵੀ ਦਿੱਤੀ ਸੀ। ਇਹ ਰਕਮ ‘ਆਪ’ ਦੇ ਵੱਡੇ ਆਗੂਆਂ ਨੂੰ ਦਿੱਤੀ ਗਈ ਹੈ। ਗੋਆ ਵਿੱਚ ਚੋਣਾਂ ਦੌਰਾਨ 45 ਕਰੋੜ ਰੁਪਏ ਚਾਰ ਰੂਟਾਂ ਰਾਹੀਂ ਭੇਜੇ ਗਏ ਸਨ। ਇਸ ਦੌਰਾਨ ਈਡੀ ਨੇ ਅਦਾਲਤ ਤੋਂ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਹੈ।