ਖ਼ਬਰਿਸਤਾਨ ਨੈੱਟਵਰਕ - ਚਾਹ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਇਕ ਖਾਸ ਹਿਸਾ ਹੈ। ਲਗਭਗ ਸਾਰੇ ਹੀ ਲੋਕੀ ਚਾਹ ਨੂੰ ਪੀਣਾ ਪਸੰਦ ਕਰਦੇ ਹਨ। ਚਾਹ ਨਾ ਸਿਰਫ ਸਵਾਦ ਲਈ ਬਿਹਤਰ ਹੈ। ਸਗੋਂ ਜੇਕਰ ਇਸ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ ਤਾਂ ਇਹ ਸਿਹਤ ਲਈ ਵੀ ਫਾਇਦੇਮੰਦ ਹੈ। ਚਾਹ ਦੇ ਸੁਆਦ ਨਾਲ ਹੀ ਚਾਹ ਦੀਆ ਵੀ ਬਹੁਤ ਸਾਰੀਆਂ ਕਿਸਮਾਂ ਹਨ। ਆਓ ਅੱਜ ਕੁੱਝ ਕਿਸਮਾਂ ਵਾਰੇ ਗੱਲ ਕਰਦੇ ਹਾਂ
Lemon Tea
ਲੈਮਨਗ੍ਰਾਸ ਨੂੰ ਪਾਣੀ 'ਚ ਉਬਾਲ ਕੇ ਉਸ 'ਚ ਅਦਰਕ ਦੇ ਟੁਕੜਿਆਂ ਨੂੰ ਮਿਲਾ ਲਓ ਅਤੇ ਇਸ ਨੂੰ ਛਾਨਣ ਤੋਂ ਬਾਅਦ ਨਿੰਬੂ ਦਾ ਰਸ ਮਿਲਾ ਕੇ ਪੀਓ। ਇਹ ਇਮਿਊਨਿਟੀ ਵਧਾਉਣ ਤੇ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਬਹੁਤ ਮਦਦਗਾਰ ਹੈ।
Green tea
ਗਰਮ ਪਾਣੀ 'ਚ ਚੀਨੀ ਮਿਲਾ ਕੇ ਬਿਨਾਂ ਗ੍ਰੀਨ ਟੀ ਦਾ ਟੀ-ਬੈਗ ਪੀਓ। ਇਸ 'ਚ ਕੈਲੋਰੀ ਨਹੀਂ ਹੁੰਦੀ ਅਤੇ ਮੈਟਾਬੋਲਿਜ਼ਮ ਵੀ ਠੀਕ ਰਹਿੰਦਾ ਹੈ। ਜੇਕਰ ਇਸ ਵਿੱਚ ਪੁਦੀਨੇ ਦੀਆਂ ਪੱਤੀਆਂ ਨੂੰ ਵੀ ਮਿਲਾ ਲਿਆ ਜਾਵੇ ਤਾਂ ਪਾਚਨ ਤੰਤਰ ਹੋਰ ਵੀ ਠੀਕ ਰਹਿੰਦਾ ਹੈ।
Hibiscus tea
ਇਹ ਚਾਹ ਘਰ 'ਚ ਵੀ ਬਣਾਈ ਜਾ ਸਕਦੀ ਹੈ। ਇਹ ਚਾਹ ਹਿਬਿਸਕਸ ਦੇ ਫੁੱਲਾਂ ਤੋਂ ਬਣੀ ਹੈ। ਹਿਬਿਸਕਸ ਦੇ ਫੁੱਲਾਂ ਦੀਆਂ ਸੁੱਕੀਆਂ ਪੱਤੀਆਂ ਨੂੰ ਫਿਲਟਰ ਕਰੋ ਜਾਂ ਤਾਜ਼ੇ ਪੱਤਿਆਂ ਨੂੰ ਪਾਣੀ ਵਿੱਚ ਉਬਾਲੋ। ਇਸ ਦੇ ਐਂਟੀਬੈਕਟੀਰੀਅਲ ਤੱਤ ਸਰੀਰ ਦੇ ਅੰਦਰਲੇ ਵਾਇਰਸਾਂ ਨੂੰ ਖਤਮ ਕਰਦੇ ਹਨ। ਇਹ ਚਾਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਭਾਰ ਘਟਾਉਣ 'ਚ ਵੀ ਮਦਦਗਾਰ ਹੈ। ਇਹ ਲੀਵਰ ਲਈ ਵੀ ਬਹੁਤ ਵਧੀਆ ਹੈ।