• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਹਾਸਾ ਹੈ ਜਿੰਦਗੀ ਦੀ ਖੁਰਾਕ, ਹੱਸਦੇ ਰਹੋ ਸੁਖੀ ਰਹੋ

8/6/2022 3:18:00 PM Raman     Laughter is the food of life, keep laughing, laugh therepy, laugh remedy    ਹਾਸਾ ਹੈ ਜਿੰਦਗੀ ਦੀ ਖੁਰਾਕ, ਹੱਸਦੇ ਰਹੋ ਸੁਖੀ ਰਹੋ 

ਖਬਰਿਸਤਾ ਨੇਟਵਰਕ। ਜ਼ਿੰਦਗੀ ਬਹੁਤ ਖ਼ੂਬਸੂਰਤ ਹੈ ਇਸ ਦੇ ਹਰ ਪਲ ਦਾ ਆਨੰਦ ਮਾਣਨਾ ਚਾਹੀਦਾ ਹੈ। ਸਾਨੂੰ ਜ਼ਿੰਦਗੀ ਹਮੇਸ਼ਾ ਖ਼ੁਸ਼ ਰਹਿ ਕੇ ਗੁਜ਼ਾਰਨੀ ਚਾਹੀਦੀ ਹੈ। ਜ਼ਿੰਦਗੀ ਜਿਊਣ ਲਈ ਮਿਲੀ ਹੈ ਤੇ ਇਸ ਨੂੰ ਕਦੇ ਵੀ ਬੋਝ ਨਾ ਸਮਝੋ। ਜੇ ਮਾੜਾ ਸਮਾਂ ਆ ਵੀ ਗਿਆ ਹੈ ਤਾਂ ਜ਼ਿਆਦਾ ਦੁੱਖੀ ਨਾ ਹੋਵੋ। ਸੁੱਖ-ਦੁੱਖ ਤਾਂ ਆਉਂਦੇ ਹੀ ਰਹਿੰਦੇ ਹਨ। ਜੇ ਮਾੜਾ ਸਮਾਂ ਹੈ ਤਾਂ ਚੰਗਾ ਵੀ ਆਵੇਗਾ। ਚੰਗੇ ਸਮੇਂ ’ਚ ਜ਼ਿਆਦਾ ਖ਼ੁਸ਼ੀ ਵੀ ਨਾ ਮਨਾਓ। ਕਦੇ ਵੀ ਕਿਸਮਤ ਨੂੰ ਦੋਸ਼ੀ ਨਾ ਠਹਿਰਾਓ। ਕਈ ਵਾਰ ਅਸੀਂ ਕਿਸੇ ਹੋਰ ਦੀ ਗੱਲ ਕਰਕੇ ਆਪਣੇ ਘਰ ’ਚ ਬਹੁਤ ਨਾਂਹ-ਪੱਖੀ ਭਾਵ ਪੈਦਾ ਕਰ ਲੈਂਦੇ ਹਾਂ।

ਪਰਿਵਾਰਾਂ ਵਿਚ ਕਈ ਵਾਰ ਤਕਰਾਰ ਹੋ ਜਾਂਦੇ ਹਨ। ਪਰਿਵਾਰ ’ਚ ਕਈ ਅਜਿਹੇ ਮੈਂਬਰ ਵੀ ਹੁੰਦੇ ਹਨ ਜੋ ਅਜਿਹੇ ਤਕਰਾਰਾਂ ਨੂੰ ਕੁਝ ਸਮਝਦੇ ਹੀ ਨਹੀਂ, ਭਾਵ ਜਿੰਦਗੀ ਨੂੰ ਹੱਸ ਖੇਡ ਕੇ ਗੁਜ਼ਾਰ ਲੈਂਦੇ ਹਨ। ਕਈ ਵਾਰ ਇਨਸਾਨ ਛੋਟੀਆਂ ਛੋਟੀਆਂ ਗੱਲਾਂ ਨੂੰ ਹੀ ਦਿਲ ’ਤੇ ਲਾ ਕੇ ਬੈਠ ਜਾਂਦੇ ਹਨ। ਆਪ ਵੀ ਪਰੇਸ਼ਾਨ ਹੁੰਦੇ ਹਨ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਪਰੇਸ਼ਾਨ ਕਰ ਦਿੰਦੇ ਹਨ। ਕਈ ਵਾਰ ਤਾਂ ਅਜਿਹਾ ਵੀ ਦੇਖਣ ਨੂੰ ਆਉਂਦਾ ਹੈ ਕਿ ਅਜਿਹੇ ਇਨਸਾਨ ਡਿਪਰੈਸ਼ਨ ’ਚ ਚਲੇ ਜਾਂਦੇ ਹਨ। ਗੱਲ ਕੁਝ ਵੀ ਨਹੀਂ ਹੁੰਦੀ,ਪਰ ਗੱਲ ਨੂੰ ਦਿਲ ’ਤੇ ਲਗਾ ਕੇ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਨ।

ਉਤਾਰ ਚੜ੍ਹਾਅ ਜਿੰਦਗੀ ਦਾ ਹਿੱਸਾ

ਅਸੀਂ ਕਹਿ ਦਿੰਦੇ ਹਾਂ ਕਿ ਉਸਦੀ ਕਿਸਮਤ ਬਹੁਤ ਚੰਗੀ ਹੈ ਜਾਂ ਫਲਾਣਾ ਬੰਦਾ ਬਹੁਤ ਘੱਟ ਮਿਹਨਤ ਕਰ ਕੇ ਬਹੁਤ ਕੁਝ ਕਮਾ ਲੈਂਦਾ ਹੈ। ਉਸ ਨੂੰ ਆਪਣੀ ਕਿਸਮਤ ਤੋਂ ਜ਼ਿਆਦਾ ਮਿਲ ਗਿਆ। ਉਸ ਨੂੰ ਉਸਦੇ ਮਾਤਾ-ਪਿਤਾ ਨੇ ਬਹੁਤ ਕੁਝ ਦਿੱਤਾ ਹੈ। ਜਿੰਨਾ ਕੁ ਉਹ ਇਨਸਾਨ ਉਸ ਦੇ ਲਾਇਕ ਵੀ ਨਹੀਂ ਸੀ, ਫਿਰ ਵੀ ਪਤਾ ਨਹੀਂ ਉਸ ਨੂੰ ਕਿਹੜਾ ਖ਼ਜ਼ਾਨਾ ਮਿਲ ਚੁੱਕਿਆ ਹੈ। ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਅੰਦਰ ਉਸ ਇਨਸਾਨ ਪ੍ਰਤੀ ਜਲਣ ਦੇ ਵਿਚਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਅਜਿਹਾ ਕੋਈ ਇਨਸਾਨ ਨਹੀਂ ਹੈ ਕਿ ਜਿਸ ਦੀ ਜ਼ਿੰਦਗੀ ਵਿਚ ਕਦੇ ਵੀ ਉਤਾਰ ਚੜ੍ਹਾਅ ਨਾ ਆਏ ਹੋਣ।

ਅਸੀਂ ਸਾਰੇ ਹੀ ਦੇਖਦੇ ਹਨ ਕਿ ਜੇ ਗਰਮੀ ਹੈ, ਤਾਂ ਸਰਦੀ ਦਾ ਮੌਸਮ ਵੀ ਆਉਂਦਾ ਹੈ। ਜੇ ਬਰਸਾਤ ਹੁੰਦੀ ਹੈ, ਤਾਂ ਉਸ ਤੋਂ ਬਾਅਦ ਮੌਸਮ ਸਾਫ਼ ਵੀ ਹੋ ਜਾਂਦਾ ਹੈ। ਕਹਿਣ ਦਾ ਭਾਵ ਹੈ ਕਿ ਹਮੇਸ਼ਾ ਇਕ ਹੀ ਤਰ੍ਹਾਂ ਦੀ ਜ਼ਿੰਦਗੀ ਨਹੀਂ ਰਹਿੰਦੀ। ਸਮਾਂ ਸਾਰਿਆਂ ਦਾ ਹੀ ਬਦਲਦਾ ਹੈ। ਚਾਹੇ ਅੱਜ ਬਦਲੇ ਜਾਂ ਕੁਝ ਦਿਨਾਂ ਬਾਅਦ ਬਦਲੇ। ਹਮੇਸ਼ਾ ਪੰਜੇ ਉਂਗਲਾਂ ਇਕ ਸਮਾਨ ਨਹੀਂ ਰਹਿੰਦੀਆਂ। ਕੁਦਰਤ ਹਰ ਇਕ ਇਨਸਾਨ ਨੂੰ ਮੌਕਾ ਦਿੰਦੀ ਹੈ। ਭਾਵ ਜੇ ਕਦੇ ਮਾੜਾ ਸਮਾਂ ਆ ਵੀ ਗਿਆ ਤਾਂ ਕਦੇ ਵੀ ਇੰਝ ਨਾ ਸੋਚੋ ਕਿ ਮੇਰੀ ਜ਼ਿੰਦਗੀ ’ਚ ਹਨੇਰਾ ਹੀ ਆ ਗਿਆ ਹੈ।

ਰੱਬ ਨੇ ਸਾਰੇ ਇਨਸਾਨਾਂ ਲਈ ਬਹੁਤ ਕੁਝ ਬਣਾਇਆ ਹੋਇਆ ਹੈ। ਜਿਸ ਨੇ ਸਾਨੂੰ ਧਰਤੀ ’ਤੇ ਭੇਜਿਆ ਹੈ, ਉਸ ਨੇ ਸਾਡਾ ਕੋਈ ਹੀਲਾ-ਵਸੀਲਾ ਵੀ ਕਰ ਦੇਣਾ ਹੈ। ਪਰ ਸਾਨੂੰ ਕਰਮ ਕਰਨਾ ਪਵੇਗਾ। ਦਿਲ ਲਗਾ ਕੇ ਮਿਹਨਤ ਕਰਨੀ ਪਵੇਗੀ ਤਾਂ ਹੀ ਅਸੀਂ ਮੰਜ਼ਿਲ ਵੱਲ ਆਪਣੇ ਕਦਮ ਵਧਾਵਾਂਗੇ। ਇਹ ਨਹੀਂ ਹੈ ਕਿ ਸਾਨੂੰ ਪੱਕੀ ਪਕਾਈ ਖਿਚੜੀ ਜਾਂ ਕੋਈ ਥਾਲੀ ਪਰੋਸ ਕੇ ਸਾਡੇ ਸਾਹਮਣੇ ਰੱਖ ਦੇਵੇਗਾ। ਦੇਖੋ ਮਿਹਨਤ ਤਾਂ ਕਰਨੀ ਹੀ ਪਵੇਗੀ। ਬਿਨਾਂ ਕਰਮ ਕੀਤੇ ਕੁੱਝ ਵੀ ਨਹੀਂ ਮਿਲਦਾ।

ਕਦੇ ਵੀ ਨਿਰਾਸ਼ ਨਾ ਹੋਵੋ। ਤੁਸੀਂ ਇਹ ਸੋਚੋ ਕਿ ਪਰਮਾਤਮਾ ਨੇ ਸਾਡੇ ਲਈ ਬਹੁਤ ਵਧੀਆ ਰੱਖਿਆ ਹੋਇਆ ਹੈ। ਹਰ ਇਕ ਦਿਨ ਸਾਡੇ ਲਈ ਕੁਝ ਨਾ ਕੁਝ ਲੈ ਕੇ ਆਉਂਦਾ ਹੈ। ਹਮੇਸ਼ਾ ਜ਼ਿੰਦਗੀ ’ਚ ਖ਼ੁਸ਼ ਰਹਿਣਾ ਸਿੱਖੀਏ। ਜਿੰਨਾ ਵੀ ਸਾਡੇ ਕੋਲ ਹੈ ਉਸ ’ਚ ਸਬਰ ਸੰਤੋਖ ਰੱਖੀਏ। ਨਿਮਰਤਾ, ਪਿਆਰ, ਸਤਿਕਾਰ ਸਹਿਣਸ਼ੀਲ ਹੋਣਾ ਜ਼ਿੰਦਗੀ ’ਚ ਬਹੁਤ ਜ਼ਰੂਰੀ ਹੈ। ਕਦੇ ਵੀ ਗੁੱਸੇ ਨਾ ਹੋਵੋ। ਚਲੋ ਜੇ ਗੁੱਸਾ ਆ ਵੀ ਜਾਏ ਤਾਂ ਘਰ ’ਚ ਕਲੇਸ ਖੜ੍ਹਾ ਨਾ ਕਰੋ। ਜੇ ਕਦੇ ਘਰਦਿਆਂ ਨਾਲ ਮਨ ਮੁਟਾਵ ਹੋ ਵੀ ਜਾਂਦਾ ਹੈ ਤਾਂ ਸੈਰ ’ਤੇ ਨਿਕਲ ਜਾਓ। ਕਹਿਣ ਦਾ ਮਤਲਬ ਕਿ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਇਸ ਨੂੰ ਹੱਸ ਖੇਡ ਕੇ ਗੁਜ਼ਾਰਨਾ ਚਾਹੀਦੀ ਹੈ।

 

 

'Laughter is the food of life','keep laughing','laugh therepy','laugh remedy'

Please Comment Here

Similar Post You May Like

Recent Post

  • ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਲੈ ਕੇ Update, ਜ਼ਮਾਨਤ 'ਤੇ ਹਾਈ ਕੋਰਟ ਨੇ ਸੁਣਾਇਆ ਫੈਸਲਾ ...

  • ਉੱਡਦੇ ਜਹਾਜ਼ 'ਚ cockpit ਅੰਦਰ crew members ਬਣਾਉਂਦੇ ਹਨ ਸਰੀਰਕ ਸਬੰਧ, Air Hostess ਦਾ ਹੈਰਾਨੀਜਨਕ ਖੁਲਾਸਾ!...

  • ਜਹਾਜ਼ ਅੰਦਰ ਸੱਪ ਵੜਨ ਨਾਲ 2 ਘੰਟੇ ਦੇਰੀ ਨਾਲ ਉੱਡੀ ਫਲਾਈਟ, ਪੈਸੰਜਰ ਸਹਿਮੇ !...

  • ਪੰਜਾਬ ਕੈਬਨਿਟ ਦਾ ਵਿਸਥਾਰ, ਵਿਧਾਇਕ ਸੰਜੀਵ ਅਰੋੜਾ ਨੇ ਮੰਤਰੀ ਵਜੋਂ ਲਿਆ ਹਲਫ਼, ਮਿਲੇ ਇਹ ਵਿਭਾਗ...

  • AAP ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅਹਿਮ ਫੈਸਲਾ, ਕਿਹਾ-ਆਪਣੇ ਦਮ 'ਤੇ ਲੜਾਂਗੇ ਚੋਣ ...

  • ਜਲੰਧਰ 'ਚ ਦੋ ਬੱਚਿਆਂ ਦੀ ਮਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ, ਪੀੜਤ ਪਰਿਵਾਰ ਨੇ ਸਹੁਰਿਆਂ 'ਤੇ ਲਗਾਏ ਗੰਭੀਰ ਦੋਸ਼ ...

  • SpiceJet ਦੇ ਉੱਡਦੇ ਜਹਾਜ਼ ਦੀ ਟੁੱਟ ਗਈ ਬਾਰੀ, ਪੈਸੰਜਰਾਂ 'ਚ ਮਚੀ ਹਫੜਾ-ਦਫੜੀ, ਦੇਖੋ ਵੀਡੀਓ...

  • ਪੰਜਾਬ 'ਚ ਅੱਜ 11 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ , Flash Flood ਦਾ ਅਲਰਟ ਜਾਰੀ ...

  • ਜਲੰਧਰ 'ਚ ਅੱਜ ਲੱਗੇਗਾ Power cut, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ!...

  • ਰਮਨ ਅਰੋੜਾ ਨੇ ਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਭ੍ਰਿਸ਼ਟਾਚਾਰ ਮਾਮਲੇ 'ਚ ਹੋਈ ਸੀ ਗ੍ਰਿਫਤਾਰੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY