ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੱਜ ਲੋਕ ਅਦਾਲਤ ਲਗਾਈ ਗਈ। ਸੀਜੀਐਮ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਮਿਤ ਕੁਮਾਰ ਗਰਗ ਦੀ ਦੇਖ-ਰੇਖ ਹੇਠ ਲੋਕ ਅਦਾਲਤ ਦੌਰਾਨ 20 ਬੈਂਚ ਲਗਾਏ ਗਏ।
ਇਸ ਦੌਰਾਨ 17 ਬੈਂਚ ਜਲੰਧਰ, ਦੋ ਨਕੋਦਰ, ਇੱਕ ਫਿਲੋਰ ਦਾ ਬੈਂਚ ਸੀ। ਮਾਣਯੋਗ ਜੱਜ ਨੇ ਦੱਸਿਆ ਕਿ ਕਰੀਬ 23000 ਕੇਸਾਂ ਵਿੱਚੋਂ 20000 ਦਾ ਨਿਪਟਾਰਾ ਹੋਣ ਦੀ ਸੰਭਾਵਨਾ ਹੈ। ਇਸ ਵਿੱਚ ਚਲਾਨ,ਪਰਿਵਾਰਕ ਝਗੜੇ,ਬੈਂਕ ਰਿਕਵਰੀ ਅਤੇ ਹੋਰ ਕਈ ਕੇਸ ਸ਼ਾਮਲ ਹਨ। ਇਸ ਦੌਰਾਨ ਬੈਂਕਾਂ ਵਾਲਿਆਂ ਨੂੰ ਵੀ ਫਾਇਦਾ ਹੋਣ ਦੀ ਉਮੀਦ ਹੈ ਤੇ ਉਹਨਾਂ ਦੀ ਰਿਕਵਰੀ ਹੋਵੇਗੀ।