ਆਏ ਦਿਨ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ | ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ | ਜਿੱਥੇ ਲੁਧਿਆਣਾ ਦੇ ਟਿੱਬਾ ਰੋਡ 'ਤੇ ਇਕ ਘਰ ਦੀ ਰਸੋਈ 'ਚ ਮੋਮਬੱਤੀ ਜਗਾਉਣ ਕਾਰਨ ਧਮਾਕਾ ਹੋ ਗਿਆ। ਜਿਸ ਕਾਰਨ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪਰ ਚੰਗੀ ਖ਼ਬਰ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ|ਦੱਸਿਆ ਜਾ ਰਿਹਾ ਹੈ ਕਿ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ। ਕਾਫੀ ਮੁਸ਼ੱਕਤ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ।
ਸਿਲੰਡਰ ਦੀ ਪਾਈਪ ਹੋ ਰਹੀ ਸੀ ਲੀਕ
ਬੁੱਧਵਾਰ ਸ਼ਾਮ ਨੂੰ ਘਮੋੜੀਆ ਕਾਲੋਨੀ ਦੀ ਗਲੀ ਨੰਬਰ-1 ਵਿੱਚ ਇੱਕ ਘਰ ਵਿੱਚ ਸਿਲੰਡਰ ਦੀ ਪਾਈਪ ਲੀਕ ਹੋ ਰਹੀ ਸੀ। ਘਰ ਦੀਆਂ ਲਾਈਟ ਚਲੇ ਜਾਣ ਤੋਂ ਬਾਅਦ ਔਰਤ ਨੇ ਮੋਮਬੱਤੀ ਜਗਾਈ ਅਤੇ ਬਾਜ਼ਾਰ ਚਲੀ ਗਈ। ਲੋਕਾਂ ਨੇ ਦੱਸਿਆ ਕਿ ਘਰ ਵਿੱਚ ਦੋ ਸਿਲੰਡਰ ਰੱਖੇ ਹੋਏ ਸਨ। ਜਿਸ ਨੂੰ ਲੋਕਾਂ ਨੇ ਕਿਸੇ ਤਰ੍ਹਾਂ ਘਰੋਂ ਬਾਹਰ ਕੱਢਿਆ। ਜੇਕਰ ਗੈਸ ਸਿਲੰਡਰ ਨੂੰ ਅੱਗ ਲੱਗ ਜਾਂਦੀ ਤਾਂ ਆਸ-ਪਾਸ ਦੇ ਘਰਾਂ ਨੂੰ ਨੁਕਸਾਨ ਪਹੁੰਚ ਸਕਦਾ ਸੀ।
ਗੁਆਂਢੀਆਂ ਨੇ ਪਾਇਆ ਅੱਗ 'ਤੇ ਕਾਬੂ
ਆਸ-ਪਾਸ ਦੇ ਵਸਨੀਕ ਸ਼ੁਭਮ ਅਤੇ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਲੋਕਾਂ ਨੇ ਖੁਦ ਅੱਗ ’ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਉਨਾਂ ਨੇ ਅੱਗ 'ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ। ਉਸ ਨੇ ਦੱਸਿਆ ਕਿ ਘਰ ਵਿੱਚ ਰੱਖਿਆ ਸਾਰਾ ਸਾਮਾਨ ਅਤੇ ਫਰਨੀਚਰ ਸੜ ਗਿਆ।