ਲੁਧਿਆਣਾ ਦੇ ਪਿੰਡ ਰੁੜਕਾ 'ਚ ਦੋ ਲੁਟੇਰਿਆਂ ਨੇ ਦੋਨਾਲੀ ਦਿਖਾ ਕੇ ਸ਼ਰਾਬ ਦੇ ਠੇਕੇ ਨੂੰ ਲੁੱਟ ਲਿਆ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਲੁਟੇਰਿਆਂ ਨੇ ਰਾਤ 8 ਵਜੇ ਸ਼ਰੇਆਮ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਕਰੀਬ 15 ਤੋਂ 20 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ।
ਸਿਰ 'ਤੇ ਦੋਨਾਲੀ ਤਾਣ ਕੇ ਲੁੱਟੇ ਪੈਸੇ
ਠੇਕੇ ’ਤੇ ਕੰਮ ਕਰਨ ਵਾਲੇ ਸੱਤਿਆ ਪ੍ਰਕਾਸ਼ ਨੇ ਦੱਸਿਆ ਕਿ ਉਹ 8 ਵਜੇ ਪੈਸੇ ਗਿਣ ਰਿਹਾ ਸੀ। ਇਸ ਦੌਰਾਨ ਦੋ ਲੁਟੇਰੇ ਪਲੈਟੀਨਾ ਬਾਈਕ 'ਤੇ ਆਏ ਅਤੇ ਠੇਕੇ 'ਚ ਦਾਖਲ ਹੁੰਦਿਆਂ ਹੀ ਉਸ ਦੇ ਸਿਰ 'ਤੇ ਦੋਨਾਲੀ ਤਾਣ ਦਿੱਤੀ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਲੁਟੇਰਿਆਂ ਨੇ ਬੈਗ ਵਿੱਚ ਪਈ ਸਾਰੀ ਰਕਮ ਕੱਢ ਲਈ। ਦੋਵੇਂ ਲੁਟੇਰਿਆਂ ਨੇ ਕਾਲੀਆਂਐਨਕਾਂ ਲਗਾਈਆਂ ਹੋਈਆਂ ਸਨ।
ਰੌਲਾ ਪਾਇਆ ਤਾਂ ਪੈਸੇ ਲੈ ਕੇ ਹੋਏ ਫਰਾਰ
ਉਸ ਨੇ ਅੱਗੇ ਦੱਸਿਆ ਕਿ ਲੁਟੇਰਿਆਂ ਨੇ ਬੈਗ ਵਿੱਚੋਂ ਪੈਸੇ ਕਢਵਾ ਕੇ ਬੈਗ ਦੀ ਮੰਗ ਕੀਤੀ। ਜਦੋਂ ਲੁਟੇਰਿਆਂ ਨੇ ਬੈਗ ਵਿਚ ਪੈਸੇ ਰੱਖੇ ਤਾਂ ਮੈਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਹ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਉਥੋਂ ਫਰਾਰ ਹੋ ਗਏ। ਮੈਂ ਤੁਰੰਤ ਠੇਕੇਦਾਰ ਅਤੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ।