ਲੁਧਿਆਣਾ 'ਚ ਪੇਸ਼ੀ ਲਈ ਲਿਆਂਦਾ ਗਿਆ ਕੈਦੀ ਫਰਾਰ, ਪੁਲਿਸ ਵਿਭਾਗ 'ਚ ਮਚੀ ਭੱਜ-ਦੌੜ
ਲੁਧਿਆਣਾ 'ਚ ਪੇਸ਼ੀ ਤੋਂ ਬਾਅਦ ਅਦਾਲਤ ਤੋਂ ਲੈ ਕੇ ਜਾ ਰਹੀ ਇਕ ਕੈਦੀ ਪੁਲਿਸ ਦੀ ਗਿਰਫ਼ਤ 'ਚੋ ਫਰਾਰ ਹੋ ਗਿਆ ਹੈ,| ਕੈਦੀ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਵਿਭਾਗ ਚ ਹਫੜਾ-ਦਫ਼ੜੀ ਮੱਚ ਗਈ ਹੈ ਅਤੇ ਹੁਣ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕੈਦੀ ਦੀ ਪਛਾਣ ਰਾਹੁਲ ਵਜੋਂ ਹੋਈ ਹੈ।
ਪੁਲਿਸ ਨੂੰ ਧੱਕਾ ਦੇ ਕੇ ਭੱਜਿਆ
ਜਾਣਕਾਰੀ ਅਨੁਸਾਰ ਜਦੋਂ ਕੈਦੀ ਨੂੰ ਪੇਸ਼ੀ ਤੋਂ ਬਾਅਦ ਵਾਪਸ ਜੇਲ੍ਹ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਪੁਲਿਸ ਨੂੰ ਧੱਕਾ ਦੇ ਦਿੱਤਾ। ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ। ਪੁਲਿਸ ਟੀਮ ਉਸ ਦੇ ਪਿੱਛੇ ਭੱਜੀ ਪਰ ਕੈਦੀ ਨੂੰ ਫੜ ਨਹੀਂ ਸਕੀ। ਪੁਲਿਸ ਟੀਮ ਕੈਦੀ ਦੀ ਭਾਲ ਵਿੱਚ ਜੁਟੀ ਹੋਈ ਹੈ।
ਅਸਲਾ ਐਕਟ ਤਹਿਤ ਜੇਲ੍ਹ 'ਚ ਬੰਦ ਹੈ ਕੈਦੀ
ਦੱਸਿਆ ਜਾ ਰਿਹਾ ਹੈ ਕਿ ਇਹ ਕੈਦੀ ਅਸਲਾ ਐਕਟ ਤਹਿਤ ਜੇਲ 'ਚ ਬੰਦ ਸੀ। ਉਸ ਨੂੰ ਸੀਆਈਏ 2 ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਸ ਖ਼ਿਲਾਫ਼ ਥਾਣਾ ਨੰਬਰ 7 ਵਿੱਚ ਕੇਸ ਦਰਜ ਕਰ ਲਿਆ ਹੈ।
'Ludhiana Police','Ludhiana Latest News','Ludhiana Big Breaking News','Ludhiana Latest News'