• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਆਪ ਸਾਂਸਦ ਸੰਜੇ ਸਿੰਘ ਨੂੰ ਭੇਜਿਆ ਜੇਲ੍ਹ, ਕਿਹਾ- ਮੋਦੀ ਇੰਡੀਆ ਦੇ ਨਹੀਂ, ਅਡਾਨੀ ਦੇ ਪੀਐਮ, ਕਦੋਂ ਹੋਵੇਗੀ ਉਹਨਾਂ ਦੀ ਜਾਂਚ

आप के सांसद संजय सिंह को जेल भेजा,
10/13/2023 4:58:15 PM Raj     MP Sanjay Singh, MP Sanjay Singh sent to jail, sanjay singh against adani, sanjay singh agains modi    ਆਪ ਸਾਂਸਦ ਸੰਜੇ ਸਿੰਘ ਨੂੰ ਭੇਜਿਆ ਜੇਲ੍ਹ, ਕਿਹਾ- ਮੋਦੀ ਇੰਡੀਆ ਦੇ ਨਹੀਂ, ਅਡਾਨੀ ਦੇ ਪੀਐਮ, ਕਦੋਂ ਹੋਵੇਗੀ ਉਹਨਾਂ ਦੀ ਜਾਂਚ  आप के सांसद संजय सिंह को जेल भेजा,

ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ ਵਿੱਚ ਰਾਊਜ਼ ਐਵੇਨਿਊ ਅਦਾਲਤ ਨੇ 14 ਦਿਨਾਂ ਲਈ ਵਾਧਾ ਕਰ ਦਿੱਤਾ ਹੈ। ਹੁਣ ਉਹ 27 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਰਹੇਗਾ। ਜੱਜ ਨੇ ਸ਼ੁੱਕਰਵਾਰ ਨੂੰ ਸਿੰਘ ਨੂੰ ਕਿਹਾ ਕਿ ਉਹ ਅਦਾਲਤ ਦੇ ਅਹਾਤੇ ਵਿਚ ਅਜਿਹੇ ਮਾਮਲਿਆਂ ਦਾ ਜ਼ਿਕਰ ਨਾ ਕਰਨ ਜੋ ਕੇਸ ਨਾਲ ਸਬੰਧਤ ਨਹੀਂ ਹਨ।


ਸੰਜੇ ਸਿੰਘ ਜਿਵੇਂ ਹੀ ਅਦਾਲਤ ਤੋਂ ਬਾਹਰ ਆਏ, ਮੀਡੀਆ ਨੂੰ ਕਿਹਾ- ਮੋਦੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਨਹੀਂ, ਅਡਾਨੀ ਦੇ ਹਨ। ਅਡਾਨੀ ਘੁਟਾਲਿਆਂ ਦੀ ਜਾਂਚ ਕਦੋਂ ਹੋਵੇਗੀ? ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਸੰਜੇ ਸਿੰਘ ਨੂੰ ਮੀਡੀਆ ਨਾਲ ਗੱਲ ਨਾ ਕਰਨ ਦੀ ਸਲਾਹ ਦਿੱਤੀ ਸੀ।


ਕਰੀਬ 10 ਘੰਟੇ ਦੀ ਛਾਪੇਮਾਰੀ ਤੋਂ ਬਾਅਦ 4 ਅਕਤੂਬਰ ਨੂੰ ਸੰਜੇ ਸਿੰਘ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ। 5 ਅਕਤੂਬਰ ਨੂੰ ਉਹਨਾਂ ਨੂੰ ਰਾਊਜ਼  ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਹਨਾਂ ਨੂੰ 10 ਅਕਤੂਬਰ ਤੱਕ ਰਿਮਾਂਡ ’ਤੇ ਭੇਜ ਦਿੱਤਾ। ਬਾਅਦ ਵਿੱਚ ਰਿਮਾਂਡ ਤਿੰਨ ਦਿਨ ਹੋਰ ਵੱਧਾ ਦਿੱਤਾ ਗਿਆ।


ਸੰਜੇ ਸਿੰਘ ਨੇ ਦਿੱਲੀ ਸ਼ਰਾਬ ਘੁਟਾਲਾ ਮਾਮਲੇ ਵਿੱਚ ਆਪਣੀ ਗ੍ਰਿਫ਼ਤਾਰੀ ਅਤੇ ਹੇਠਲੀ ਅਦਾਲਤ ਵੱਲੋਂ ਦਿੱਤੇ ਰਿਮਾਂਡ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਦੋਵਾਂ ਮਾਮਲਿਆਂ ਦੀ ਸੁਣਵਾਈ ਅੱਜ ਹੀ ਹੋਣੀ ਹੈ।


ਈਡੀ ਨੇ ਕਿਹਾ- ਰਿਸ਼ਵਤ ਮੰਗੀ ਸੀ


ਪਿਛਲੀ ਸੁਣਵਾਈ 'ਚ ਜਾਂਚ ਏਜੰਸੀ ਨੇ ਅਦਾਲਤ ਨੂੰ ਕਿਹਾ ਸੀ ਕਿ ਸੰਜੇ ਸਿੰਘ ਖਿਲਾਫ ਰਿਸ਼ਵਤ ਮੰਗਣ ਦੇ ਸਬੂਤ ਮੌਜੂਦ ਹਨ। ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ। ਫੋਨ ਡਾਟਾ ਸਬੰਧੀ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਈਡੀ ਦੀ ਮੰਗ 'ਤੇ ਅਦਾਲਤ ਨੇ ਸੰਜੇ ਸਿੰਘ ਦੇ ਰਿਮਾਂਡ ਦੀ ਮਿਆਦ 13 ਅਕਤੂਬਰ ਤੱਕ ਵਧਾ ਦਿੱਤੀ ਸੀ।


ਅਦਾਲਤ ਨੇ ਹੁੱਕਮ ਦਿੱਤਾ ਸੀ ਕਿ ਈਡੀ ਅਦਾਲਤ ਨੂੰ ਦੱਸੇ ਬਿਨਾਂ ਸੰਜੇ ਸਿੰਘ ਨੂੰ ਕਿੱਥੇ ਨਹੀਂ ਲੈ ਜਾ ਸਕਦੀ। ਦਰਅਸਲ, ਆਪ ਦਾ ਇਲਜ਼ਾਮ ਸੀ ਕਿ ਜਾਂਚ ਏਜੰਸੀ ਸੰਜੇ ਨੂੰ ਦੋ ਵਾਰ ਕਿਸੇ ਅਣਪਛਾਤੀ ਥਾਂ 'ਤੇ ਲੈ ਗਈ ਸੀ। ਉਦੋਂ ਸੰਜੇ ਨੇ ਪੁੱਛਿਆ ਸੀ ਕਿ ਜੇਕਰ ਉਨ੍ਹਾਂ ਦਾ ਇੰਕਾਊਂਟਰ ਹੁੰਦਾ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ।


ਜਨਵਰੀ 'ਚ ਜੁੜਿਆ ਸੀ ਨਾਂ


ਇਸ ਸਾਲ ਜਨਵਰੀ ਵਿੱਚ ਈਡੀ ਨੇ ਚਾਰਜਸ਼ੀਟ ਵਿੱਚ ਸੰਜੇ ਸਿੰਘ ਦਾ ਨਾਂ ਸ਼ਾਮਲ ਕੀਤਾ ਸੀ। ਮਈ 'ਚ ਸੰਜੇ ਸਿੰਘ ਨੇ ਦਾਅਵਾ ਕੀਤਾ ਸੀ ਕਿ ਈਡੀ ਨੇ ਗਲਤੀ ਨਾਲ ਉਨ੍ਹਾਂ ਦਾ ਨਾਂ ਜੋੜ ਦਿੱਤਾ ਸੀ। ਜਿਸ 'ਤੇ ਈਡੀ ਨੇ ਜਵਾਬ ਦਿੱਤਾ ਕਿ ਸਾਡੀ ਚਾਰਜਸ਼ੀਟ 'ਚ ਚਾਰ ਥਾਵਾਂ 'ਤੇ ਸੰਜੇ ਸਿੰਘ ਦਾ ਨਾਂ ਲਿਖਿਆ ਗਿਆ ਹੈ। ਇਹਨਾਂ ਵਿੱਚੋਂ ਤਿੰਨ ਥਾਵਾਂ 'ਤੇ ਨਾਮ ਦੀ ਸਪੈਲਿੰਗ ਸਹੀ ਹੈ। ਸਿਰਫ਼ ਇੱਕ ਥਾਂ 'ਤੇ ਟਾਈਪਿੰਗ ਦੀ ਗਲਤੀ ਸੀ। ਈਡੀ ਨੇ ਸੰਜੇ ਸਿੰਘ ਨੂੰ ਮੀਡੀਆ ਵਿੱਚ ਬਿਆਨ ਨਾ ਦੇਣ ਦੀ ਸਲਾਹ ਦਿੱਤੀ ਸੀ, ਕਿਉਂਕਿ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ।

'MP Sanjay Singh','MP Sanjay Singh sent to jail','sanjay singh against adani','sanjay singh agains modi'

Please Comment Here

Similar Post You May Like

  • आप के सांसद संजय सिंह को जेल भेजा,

    आप के सांसद संजय सिंह को जेल भेजा, बोले - मोदी इंडिया नहीं अडाणी के PM, उनकी जांच कब होगी

  • AAP ने राज्यसभा सांसद संजय सिंह को सौंपी बड़ी जिम्मेदारी,

    AAP ने राज्यसभा सांसद संजय सिंह को सौंपी बड़ी जिम्मेदारी, राज्यसभा के संसदीय दल का बनाया अध्यक्ष

Recent Post

  • ਕਾਂਗਰਸ ਜੇਕਰ ਟਿਕਟ ਦਿੰਦੀ ਹੈ ਤਾਂ 2027 ਦੀਆਂ ਚੋਣਾਂ ਜ਼ਰੂਰ ਲੜਾਂਗੀ : ਨਵਜੋਤ ਕੌਰ ਸਿੱਧੂ...

  • ਵਿਆਹ ਦੇ ਬੰਧਨ 'ਚ ਬੱਝੀ ਸਾਂਸਦ ਮਹੂਆ ਮੋਇਤਰਾ, BJD ਨੇਤਾ ਨਾਲ ਲਏ ਸੱਤ ਫੇਰੇ ...

  • IPL ਚੇਅਰਮੈਨ ਧੂਮਲ ਜਲੰਧਰ ਪਹੁੰਚੇ, RCB ਵਿਕਟਰੀ ਪਰੇਡ 'ਤੇ ਕਿਹਾ-ਇਹ ਸਰਕਾਰ ਦੀ ਜਵਾਬਦੇਹੀ ਹੈ ...

  • ਬਿਲ ਗੇਟਸ ਦਾ ਅਹਿਮ ਐਲਾਨ , ਦੌਲਤ ਦਾ ਵੱਡਾ ਹਿੱਸਾ ਕਰਨਗੇ ਦਾਨ ...

  • ਸੋਹਣ ਸਿੰਘ ਠੰਡਲ ਭਾਜਪਾ ਛੱਡ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ, ਸੁਖਬੀਰ ਬਾਦਲ ਨੇ ਕੀਤਾ WELCOME ...

  • ਹੁਣ ਭਾਰਤ 'ਚ ਬਣਾਈ ਜਾਵੇਗੀ ਰਾਫੇਲ ਲੜਾਕੂ ਜਹਾਜ਼ ਦੀ ਬਾਡੀ , ਦਸੌਲਟ ਅਤੇ ਟਾਟਾ ਗਰੁੱਪ ਕੰਪਨੀ 'ਚ ਹੋਈ ਡੀਲ ...

  • ਹੁਣ ਅਸਾਨੀ ਨਾਲ ਮਿਲੇਗੀ ਤਤਕਾਲ ਟਿਕਟ, ਰੇਲਵੇ ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ ...

  • ਅਮਰੀਕਾ 'ਚ ਪੁੱਤ ਦਾ BIRTHDAY ਸੈਲੀਬ੍ਰੇਟ ਕਰਨ ਜਾ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ, ਭਾਰਤੀ ਮੂਲ ਦੀਆਂ ਮਾਵਾਂ-ਧੀਆਂ ਦ...

  • ਪੰਜ ਮਹੀਨੇ ਦੇ ਨਵਜੰਮੇ ਬੱਚੇ ਦੀ ਕੋਰੋਨਾ ਨਾਲ ਮੌ.ਤ, ਦੇਸ਼ 'ਚ 5000 ਦੇ ਨੇੜੇ ਪਹੁੰਚੇ ਕੋਰੋਨਾ ਕੇਸ ...

  • ਪੰਜਾਬ 'ਚ ਦੋ ਦਿਨ ਬੰਦ ਰਹਿਣਗੇ ਇਹ ਅਦਾਰੇ ,ਰਹੇਗੀ ਸਰਕਾਰੀ ਛੁੱਟੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY