ਜਲੰਧਰ ਦੇ Imperial Medical Hall 'ਚ ਸ਼ਨੀਵਾਰ ਨੂੰ ਹੋਈ ਲੁੱਟ ਤੋਂ ਬਾਅਦ ਅੱਜ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੁਕਾਨਦਾਰ ਜੀਵੇਸ਼ ਨੂੰ ਮਿਲਣ ਪਹੁੰਚੇ। ਉਨ੍ਹਾਂ ਦੁਕਾਨਦਾਰ ਨਾਲ ਗੱਲ ਕੀਤੀ ਅਤੇ ਕਿਹਾ ਕਿ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਲੜਨਾ ਚਾਹੀਦਾ ਹੈ। ਮੈਂ ਸੀਪੀ ਨਾਲ ਗੱਲ ਕੀਤੀ ਹੈ, ਜਲਦੀ ਹੀ ਮੁਲਜ਼ਮਾਂ ਨੂੰ ਫੜੇ ਲਿਆ ਜਾਵੇਗਾ ।
ਇੰਪੀਰੀਅਲ ਮੈਡੀਕਲ ਹਾਲ ਦੇ ਮਾਲਕ ਨੂੰ ਮਿਲਣ ਤੋਂ ਬਾਅਦ ਸੰਸਦ ਮੈਂਬਰ ਚੰਨੀ ਨੇ ਕਿਹਾ ਕਿ ਦਿਨ ਦਿਹਾੜੇ ਵਾਪਰੀ ਇਸ ਘਟਨਾ ਦੀ ਮੈਂ ਨਿੰਦਾ ਕਰਦਾ ਹਾਂ, ਅਸੀਂ ਦੁਕਾਨਦਾਰਾਂ ਦੇ ਨਾਲ ਖੜ੍ਹੇ ਹਾਂ। ਮੈਂ ਸਾਰੇ ਦੁਕਾਨਦਾਰਾਂ ਨੂੰ ਅਪੀਲ ਕਰਦਾ ਹਾਂ ਕਿ ਘਬਰਾਉਣ ਦੀ ਲੋੜ ਨਹੀਂ ਬਲਕਿ ਸਾਨੂੰ ਇਸ ਨਾਲ ਲੜਨਾ ਹੈ| ਇਸ ਦੇ ਲਈ ਸਾਨੂੰ ਅੱਗੇ ਹੋ ਕੇ ਲੜਨਾ ਚਾਹੀਦਾ ਹੈ।
ਜਲੰਧਰ ਮੇਰਾ ਸ਼ਹਿਰ ਹੈ, ਮੇਰੀ ਦੁਕਾਨ ਲੁੱਟੀ ਗਈ
ਚੰਨੀ ਨੇ ਅੱਗੇ ਕਿਹਾ ਕਿ ਮੈਂ ਸੰਸਦ ਦੇ ਬਜਟ ਸੈਸ਼ਨ ਕਾਰਨ ਰੁੱਝਿਆ ਹੋਇਆ ਸੀ ਪਰ ਮੈਂ ਪੀੜਤ ਦੁਕਾਨਦਾਰ ਨੂੰ ਮਿਲਣ ਲਈ ਹੀ ਜਲੰਧਰ ਆਇਆ ਹਾਂ। ਕਿਉਂਕਿ ਜਲੰਧਰ ਸ਼ਹਿਰ ਮੇਰਾ ਹੈ ਅਤੇ ਮੇਰੀ ਦੁਕਾਨ ਨੂੰ ਲੁੱਟਿਆ ਗਿਆ , ਕਿਸੇ ਹੋਰ ਦੀ ਨਹੀਂ। ਮੇਰੇ ਸ਼ਹਿਰ ਦੇ ਵਪਾਰੀ ਖਤਰਾ ਮਹਿਸੂਸ ਕਰ ਰਹੇ ਹਨ।
ਸੀਪੀ ਨੇ ਕਿਹਾ- ਮੁਲਜ਼ਮਾਂ ਨੂੰ ਜਲਦ ਹੀ ਕਰ ਲਿਆ ਜਾਵੇਗਾ ਗ੍ਰਿਫ਼ਤਾਰ
ਚੰਨੀ ਨੇ ਅੱਗੇ ਕਿਹਾ ਕਿ ਮੈਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸ ਦਈਏ ਕਿ ਕੱਲ੍ਹ ਤੜਕੇ 3:30 ਵਜੇ ਦੋ ਲੁਟੇਰੇ ਦੁਕਾਨ 'ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰ ਦੇ ਜ਼ੋਰ 'ਤੇ 45 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ ।