ਭਾਜਪਾ ਆਗੂ ਸ਼ਿਵ ਦਿਆਲ ਮਾਲੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ। ਇਸ ਦੌਰਾਨ ਸੰਸਦ ਮੈਂਬਰ ਚੰਨੀ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ 'ਤੇ ਵੀ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਵਾਅਦੇ ਹੀ ਕਰ ਸਕਦੀ ਹੈ, ਸੀਐਮ ਮਾਨ ਦੀ ਕੁਰਸੀ ਹੁਣ ਖ਼ਤਰੇ ਵਿੱਚ ਹੈ।
ਚੰਨੀ ਨੇ 'ਆਪ' 'ਤੇ ਚੁੱਕੇ ਸਵਾਲ
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ਅਸੀਂ ਹਲਕਾ ਪੱਛਮੀ 'ਚੋਂ ਨਸ਼ਾ ਖਤਮ ਕਰਕੇ ਪਾਣੀ ਦੀ ਸਮੱਸਿਆ ਦਾ ਹੱਲ ਕਰਾਂਗੇ। ਪਰ ਇਸ ਤੋਂ ਪਹਿਲਾਂ ਪੱਛਮੀ ਹਲਕਾ 'ਚ ਉਨ੍ਹਾਂ ਦਾ ਵਿਧਾਇਕ ਸੀ ਅਤੇ ਸੰਸਦ ਮੈਂਬਰ ਵੀ ਉਨ੍ਹਾਂ ਦਾ ਸੀ। ਉਨ੍ਹਾਂ ਨੇ ਇਹ ਸਮੱਸਿਆਵਾਂ ਪਹਿਲਾਂ ਕਿਉਂ ਨਹੀਂ ਹੱਲ ਕੀਤੀਆਂ? ਉਹ ਸਿਰਫ ਕੁਝ ਨਹੀ ਕਰਨਾ , ਬਸ ਵਾਅਦਾ ਹੀ ਕਰਦੇ ਹਨ.
ਸੀਐਮ ਮਾਨ ਦੀ ਕੁਰਸੀ ਖ਼ਤਰੇ ਵਿੱਚ
ਸੰਸਦ ਮੈਂਬਰ ਚੰਨੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਸੀਐਮ ਭਗਵੰਤ ਸਿੰਘ ਮਾਨ ਦੀ ਕੁਰਸੀ ਖ਼ਤਰੇ ਵਿੱਚ ਹੈ। ਉਨ੍ਹਾਂ ਨੂੰ ਜਲੰਧਰ ਦੀ ਬਜਾਏ ਆਪਣੀ ਕੁਰਸੀ ਬਚਾਉਣੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਉਨ੍ਹਾਂ ਦੀ ਕੁਰਸੀ ਖ਼ਤਰੇ ਵਿੱਚ ਹੈ।ਮਹਿੰਦਰ ਭਗਤ , ਜਿਸ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣਾਇਆ ਹੈ , ਉਹ ਵੀ ਪਾਰਟੀ ਬਦਲ ਕੇ ਆਏ ਹਨ । ਜਦੋਂ ਭਗਤ 'ਆਪ' ਵਿਚ ਸ਼ਾਮਲ ਹੋਏ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਕਿਹਾ ਅਤੇ ਰੋਂਦੇ ਹੋਏ ਵੀ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਨਹੀਂ ਛੱਡਣੀ ਚਾਹੀਦੀ, ਇਸ ਲਈ 'ਆਪ' ਦੀ ਕੋਈ ਹੋਂਦ ਨਹੀਂ ਹੈ।
ਭਾਜਪਾ ਧਰਮ -ਜਾਤੀਵਾਦ 'ਚ ਕਰਵਾ ਰਹੀ ਹੈ ਲੜਾਈ
ਕਾਂਗਰਸ ਵਿੱਚ ਸ਼ਾਮਲ ਹੋਏ ਸ਼ਿਵ ਦਿਆਲ ਮਾਲੀ ਨੇ ਕਿਹਾ ਕਿ ‘ਆਪ’ ਪਾਰਟੀ ਵਿੱਚ ਕੋਈ ਸੰਘੀ ਢਾਂਚਾ ਨਹੀਂ ਹੈ। ਹਰ ਕੋਈ ਆਪਣੀ ਮਰਜ਼ੀ ਅਨੁਸਾਰ ਕੰਮ ਕਰਦਾ ਹੈ। ਆਪਣੇ ਆਪ ਨੂੰ ਵੱਡਾ ਅਖਵਾਉਣ ਵਾਲੇ ‘ਆਪ’ ਦੇ ਵਰਕਰ ਅਤੇ ਆਗੂ ਪੂਰੀ ਤਰ੍ਹਾਂ ਫੇਲ੍ਹ ਹਨ। ਇਹ ਸਾਰੇ ਉਹ ਲੋਕ ਹਨ ਜੋ ਪੰਜ-ਪੰਜ ਹਜ਼ਾਰ ਰੁਪਏ ਲੈ ਕੇ ਆਏ ਹਨ। ਉਨ੍ਹਾਂ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਜਾਤੀਵਾਦ ਅਤੇ ਧਰਮ ਦੀ ਲੜਾਈ ਕਰਵਾ ਰਹੀ ਹੈ |