ਖਬਰਿਸਤਾਨ ਨੈਟੱਵਰਕ- ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਸੁਭਾਸ਼ ਚੌਂਕ ਵਿੱਚ ਸਥਿਤ ਇੱਕ ਪੁਰਾਣੀ 4 ਮੰਜ਼ਿਲਾ ਇਮਾਰਤ ਡਿੱਗਣ ਕਾਰਣ ਬਹੁਤ ਹੀ ਭਿਆਨਕ ਤੇ ਦੁਖਦਾਈ ਘਟਨਾ ਵਾਪਰੀ ਹੈ। ਜਿਸਦੇ ਮਲਬੇ ਵਿੱਚ 19 ਲੋਕ ਦੱਬ ਗਏ ਸਨ। ਹਾਦਸੇ ਵਿੱਚ ਇੱਕ ਪਿਓ- ਧੀ ਦੀ ਮੌਤ ਹੋ ਗਈ, ਜਦਕਿ ਹੋਰ 7 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਭਾਰੀ ਮੀਂਹ ਬਣਿਆ ਹਾਦਸੇ ਦਾ ਕਾਰਣ
ਐਡੀਸ਼ਨਲ ਡੀਸੀਪੀ ਨੌਰਥ ਦੁਰਗ ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 2-3 ਦਿਨਾਂ ਤੋਂ ਜੈਪੁਰ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਣ ਇਹ ਇਮਾਰਤ ਪਾਣੀ ਦੇ ਦਬਾਅ ਨੂੰ ਸਹਿ ਨਹੀਂ ਸਕੀ, ਜਿਸ ਕਾਰਣ ਇਹ ਢਹਿਢੇਰੀ ਹੋ ਗਈ। ਇਹ ਹਾਦਸਾ ਬੀਤੀ ਰਾਤ 1:30 ਵਜੇ ਦੇ ਕਰੀਬ ਸੁਭਾਸ਼ ਚੌਂਕ ਸਥਿੱਤ ਬਾਲ ਭਾਰਤੀ ਸਕੂਲ ਦੇ ਪਿੱਛੇ ਵਾਪਰਿਆ।
ਇਸ ਭਿਆਨਕ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ 'ਤੇ ਪੰਹੁਚੀ । ਸਿਵਿਲ ਡਿਫੈਂਸ ਤੇ ਐੱਸਡੀਆਰਐੱਫ ਦੀ ਟੀਮਾਂ ਨੇ ਤੁਰੰਤ ਬਚਾਅ ਲਈ ਕਾਰਵਾਈ ਸ਼ੁਰੂ ਕੀਤੀ। ਅਗਲੀ ਸਵੇਰ 7 ਵਜੇ ਤੱਕ ਰੈਸਕਿਊ ਆਪਰੇਸ਼ਨ ਚੱਲਣ ਤੋਂ ਬਾਅਦ ਸਾਰੇ ਦੱਬੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਪੰਹੁਚਾਇਆ ਗਿਆ।