ਉਤਰਾਖੰਡ ਦੇ ਚਮੋਲੀ 'ਚ ਭਾਰੀ ਬਰਫਬਾਰੀ ਕਾਰਨ ਮਾਨਾ ਪਿੰਡ ਨੇੜੇ ਗਲੇਸ਼ੀਅਰ (ਬਰਫ ਦਾ ਤੂਫਾਨ) ਟੁੱਟ ਗਿਆ ਹੈ। ਜਾਣਕਾਰੀ ਅਨੁਸਾਰ ਮਾਨਾ ਪਿੰਡ ਦੇ ਉੱਪਰ ਆਏ ਬਰਫ਼ ਦੇ ਤੂਫਾਨ ਵਿੱਚ 57 ਮਜ਼ਦੂਰ ਦੱਬ ਗਏ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 10 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮੌਕੇ 'ਤੇ ਰਾਹਤ ਕਾਰਜ ਜਾਰੀ ਹਨ। SDRF, NDRF, ਜ਼ਿਲ੍ਹਾ ਪ੍ਰਸ਼ਾਸਨ, ITBP ਅਤੇ BRO ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ।